23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੈਨੇਟ ਚੋਣ ਡਾਕਟਰ ਸਿਰਸਾ ਦੀ ਹਮਾਇਤ ਕਰਨ ਸੰਬੰਧੀ ਮੀਟਿੰਗ

ਬਠਿੰਡਾ, 22 ਅਗਸਤ (ਅਵਤਾਰ ਸਿੰਘ ਕੈਂਥ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿਚ ਗਰੈਜੂਏਟ ਚੋਣ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਡਾ: ਸੁਖਦੇਵ ਸਿੰਘ ਸਿਰਸਾ ਨੇ ਸਥਾਨਕ ਸ਼ਹਿਰ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਟਰੇਡ ਯੂਨੀਅਨ ਆਗੂਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 23-08-2026
ਬਠਿੰਡਾ, 22 ਅਗਸਤ (ਅਵਤਾਰ ਸਿੰਘ ਕੈਂਥ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿਚ ਗਰੈਜੂਏਟ ਚੋਣ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਡਾ: ਸੁਖਦੇਵ ਸਿੰਘ ਸਿਰਸਾ ਨੇ ਸਥਾਨਕ ਸ਼ਹਿਰ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਟਰੇਡ ਯੂਨੀਅਨ ਆਗੂਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਵੱਖ-ਵੱਖ ਜਥੇਬੰਦੀਆਂ ਵਲੋਂ ਸਰਗਰਮੀ ਨਾਲ ਡਾ: ਸਿਰਸਾ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਸਿਰਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੋਂਦ ਅਤੇ ਹਸਤੀ ਕਾਇਮ ਰੱਖਣ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਅਤੇ ਆਰ ਐਸ ਐਸ ਲੋਬੀ ਵਲੋਂ ਯੂਨੀਵਰਸਿਟੀ ਉੱਤੇ ਕਬਜ਼ਾ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਵਾਲੀ ਇਸ ਇਕੋ ਇਕ ਯੂਨੀਵਰਸਿਟੀ ਉੱਤੇ ਕਾਬਜ਼ ਹੋਣ ਲਈ ਫ਼ਿਰਕੂ ਤਾਕਤਾਂ ਤਰਲੋਮੱਛੀ ਹਨ। ਜੰਤਰ ਮੰਤਰ ਤੇ ਲੜੇ ਗਏ ਜੈਨ-ਜੀ ਦੇ ਸੰਘਰਸ਼ ਨੇ ਲੋਕਤੰਤਰ ਦੀ ਹੋਂਦ ਬਰਕਰਾਰ ਰੱਖੀ ਹੈ। ਡਾ: ਸਿਰਸਾ ਨੇ ਕਿਹਾ ਕਿ ਯੂਨੀਵਰਸਿਟੀ ਦੀ ਹਸਤੀ ਕਾਇਮ ਰੱਖਣ ਲਈ ਖੱਬਾ ਪੱਖ ਹੀ ਸੰਘਰਸ਼ ਕਰ ਸਕਦਾ ਹੈ। ਇਸ ਲਈ ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਖੱਬੇ ਪੱਖ ਦੇ ਸਾਰੇ ਉਮੀਦਵਾਰਾਂ ਨੂੰ ਪਹਿਲੀ ਦੂਜੀ ਤਰਜੀਹ ਦੀਆਂ ਵੋਟਾਂ ਪਈਆਂ ਜਾਣ। ਉਨ੍ਹਾਂ ਨੇ 20 ਸਤੰਬਰ ਨੂੰ ਹੋ ਰਹੀ ਚੋਣ ਦੀ ਵੋਟ ਪ੍ਰਣਾਲੀ ਬਾਰੇ ਵੀ ਦੱਸਿਆ। ਇਸ ਮੀਟਿੰਗ ਮੌਕੇ ਨਾਵਲਕਾਰ ਜਸਪਾਲ ਮਾਨਖੇੜਾ, ਲਛਮਣ ਮਲੂਕਾ, ਸੁਰਿੰਦਰ ਘਣੀਆ, ਐਡਵੋਕੇਟ ਕੰਵਲਜੀਤ ਕੁਟੀ ਅਤੇ ਗੁਰਦੇਵ ਖੋਖਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜਪਾਲ ਸਿੰਘ, ਕੀਰਤੀ ਕਿਰਪਾਲ , ਅਮਰਜੀਤ ਜੀਤ, ਬਲਵਿੰਦਰ ਭੁੱਲਰ, ਰਣਬੀਰ ਰਾਣਾ, ਰਣਜੀਤ ਗੌਰਵ, ਦਮਜੀਤ ਦਰਸ਼ਨ, ਪ੍ਰਿੰ: ਜਸਬੀਰ ਸਿੰਘ ਢਿੱਲੋਂ, ਭੋਲਾ ਸਿੰਘ ਸ਼ਮੀਰੀਆ, ਸੁਖਦਰਸ਼ਨ ਗਰਗ, ਜਗਮੇਲ ਜਠੌਲ ਤੋਂ ਇਲਾਵਾ ਟਰੇਡ ਯੂਨੀਅਨ ਆਗੂ ਭੋਲਾ ਸਿੰਘ ਢਿੱਲੋਂ, ਰਣਜੀਤ ਸਿੰਘ, ਸੁਰਜਨ ਰਾਮ, ਰਵਿੰਦਰ ਚੀਮਾ ਸਮੇਤ 30 ਦੇ ਕਰੀਬ ਸ਼ਖਸ਼ੀਅਤਾਂ ਨੇ ਭਾਗ ਲਿਆ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਕਾਲਜ ’ਚ ਟੈਲੀਕਾਮ ਖਪਤਕਾਰ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਬਾਰੇ ਇੰਟਰੈਕਟਿਵ ਸੈਸ਼ਨ ਕਰਵਾਇਆ ਅਗਲੀ ਖ਼ਬਰ ਭੁੱਚੋ ਕਲਾਂ ਦੇ ਸੈਂਕੜੇ ਗਰੀਬ ਲੋਕਾਂ ਦੇ ਖਸਤਾ ਹਾਲ ਘਰਾਂ ਦੀ ਸਰਕਾਰ ਨੂੰ ਨਹੀਂ ਕੋਈ ਚਿੰਤਾ ਪੀਣ ਵਾਲੇ ਪਾਣੀ ਅਤੇ ਗੰਦੇ...
Ad Position 24