22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬੱਲੂਆਣਾ ਦੇ ਖੇਤਾਂ ’ਚ ਅਗੇਤੇ ਨਰਮੇ ਦੀ ਚੁਗਾਈ ਸ਼ੁਰੂ

ਬੱਲੂਆਣਾ, 22 ਅਗਸਤ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਬੱਲੂਆਣਾ ਦੇ ਕਿਸਾਨ ਅਮਰੀਕ ਸਿੰਘ ਪੰਮੀ ਨੇ ਅੱਠ ਏਕੜ ਨਰਮੇ ਦੀ ਬਿਜਾਈ ਕੀਤੀ ਹੈ, ਪਰ ਘਟੀਆ ਬੀਜਾਂ ਕਾਰਨ ਨਰਮੇ ਫ਼ਸਲ ਖ਼ਰਾਬ ਹੋ ਚੁੱਕੀ ਹੈ ਉਸ ਨੇ 15 ਅਪ੍ਰੈਲ ਨੂੰ ਹੀ ਅਗੇਤਾ ਨਰਮਾ ਬੀਜ ਦਿੱਤਾ ਸੀ। ਜੋ ਅਗੇਤਾ ਪੂਰੀ ਤਰ੍ਹਾਂ ਖਿੜ ਚੁੱਕਿਆ ਹੈ।

Ad Position 21
No active advertisement
ਬੱਲੂਆਣਾ ‘ਚ ਨਰਮਾ ਚੁਗ ਰਹੀਆਂ ਤੇ ਨਰਮੇ ਦੀ ਪੰਡ ਉਠਾਉਂਦੀਆਂ ਔਰਤਾਂ। ਤਸਵੀਰ: ਗੁਰਨੈਬ ਸਾਜਨ 23-08-2026
ਬੱਲੂਆਣਾ, 22 ਅਗਸਤ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਬੱਲੂਆਣਾ ਦੇ ਕਿਸਾਨ ਅਮਰੀਕ ਸਿੰਘ ਪੰਮੀ ਨੇ ਅੱਠ ਏਕੜ ਨਰਮੇ ਦੀ ਬਿਜਾਈ ਕੀਤੀ ਹੈ, ਪਰ ਘਟੀਆ ਬੀਜਾਂ ਕਾਰਨ ਨਰਮੇ ਫ਼ਸਲ ਖ਼ਰਾਬ ਹੋ ਚੁੱਕੀ ਹੈ ਉਸ ਨੇ 15 ਅਪ੍ਰੈਲ ਨੂੰ ਹੀ ਅਗੇਤਾ ਨਰਮਾ ਬੀਜ ਦਿੱਤਾ ਸੀ। ਜੋ ਅਗੇਤਾ ਪੂਰੀ ਤਰ੍ਹਾਂ ਖਿੜ ਚੁੱਕਿਆ ਹੈ। ਜਿਸ ਨੂੰ ਚੋਣੀਆਂ ਵਲੋਂ ਚੁਗਿਆ ਜਾ ਰਿਹਾ ਹੈ। ਨਰਮੇ ਦੇ ਖੇਤਾਂ ਵਿਚ ਨਰਮਾ ਚੁਗਣ ਵਾਲੀਆਂ ਚੋਣੀਆਂ ਦੇ ਚਿਹਰਿਆਂ ‘ਤੇ ਰੌਣਕਾਂ ਹੁੰਦੀਆਂ ਸਨ ਤੇ ਉਹ ਚਾਈਂ-ਚਾਈਂ ਨਰਮਾ ਚੁਗਦੀਆਂ ਤੇ ਆਪਣੇ ਘਰ ਦਾ ਚੁੱਲ੍ਹਾ ਚਲਾਉਂਦੀਆਂ ਸਨ, ਪਰ ਹੁਣ ਇਹ ਸਭ ਕੁਝ ਝੋਨੇ ਦੀ ਫ਼ਸਲ ਨੇ ਨਿਗਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਵੀ ਘਟਿਆ ਹੈ। ਨਰਮਾ ਚੁਗ ਰਹੀ ਔਰਤ ਮੂਰਤੀ ਕੌਰ ਤੇ ਜਸਪ੍ਰੀਤ ਕੌਰ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਦੋ ਮਹੀਨੇ ਸਾਡੇ ਪਰਵਾਰਾਂ ਨੂੰ ਰੁਜ਼ਗਾਰ ਦਿੰਦੀ ਸੀ। ਅਸੀਂ ਮਣ ਤੋਂ ਡੇਢ ਮਣ ਤੱਕ ਵੀ ਨਰਮਾ ਇਕ ਦਿਨ ‘ਚ ਨਰਮਾ ਚੁਗ ਦਿੰਦੀਆਂ ਸੀ। ਜਿਸ ਕਰਕੇ ਦੋ ਮਹੀਨਿਆਂ ‘ਚ ਉਨ੍ਹਾਂ ਕੋਲ ਚਾਰ ਪੈਸੇ ਜੁੜ ਜਾਂਦੇ ਸਨ। ਪਰ ਝੋਨੇ ਦੀ ਫ਼ਸਲ ਨੇ ਸਾਡੀਆਂ ਉਮੀਦਾਂ ‘ਤੇ ਸੱਧਰਾਂ ਤੇ ਪਾਣੀ ਫੇਰ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਬਹੁਤ ਘੱਟ ਰਕਬੇ ਵਿਚ ਨਰਮੇ ਦੀ ਬੀਜਾਂਦ ਹੁੰਦੀ ਹੈ, ਮਜਬੂਰਨ ਗਰੀਬ ਵਰਗ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਹਰਿਆਣਾ ਜਾਂ ਰਾਜਸਥਾਨ ਵਿਚ ਨਰਮਾ ਚੁਗਣ ਜਾਣਾ ਪੈਂਦਾ ਹੈ ।ਐਤਕੀਂ ਨਰਮੇ ਦੀ ਫ਼ਸਲ ਨੂੰ ਦੇਖ ਕੇ ਲਗਦਾ ਕਿ ਜੇਕਰ ਫ਼ਸਲ ਵਧੀਆ ਹੋਈ ਤਾਂ ਅਗਲੀ ਸਾਉਣੀ ਦੀ ਫ਼ਸਲ ਵਿਚ ਨਰਮੇ ਹੇਠਲਾ ਰਕਬਾ ਵੱਧ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ-1 ਜ਼ੋਨ ਨੇ ਬਾਸਕਿਟਬਾਲ ਦੇ ਤਿੰਨੋਂ ਵਰਗਾਂ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਸੰਗਤ ਹਸਪਤਾਲ ਵਿਖੇ ਕੈਂਪ ਦੌਰਾਨ ਅੱਖਾਂ ਦੀ ਕੀਤੀ ਜਾਂਚ ਕੈਂਪ ‘ ਚ ਪੁੱਜੇ 60 ਲੋਕਾਂ ਦੀ ਜਾਂਚ ਕਰਕੇ 42 ਲੋੜਵੰਦ ਲੋਕਾਂ...
Ad Position 24