22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ-1 ਜ਼ੋਨ ਨੇ ਬਾਸਕਿਟਬਾਲ ਦੇ ਤਿੰਨੋਂ ਵਰਗਾਂ ’ਚ ਮਾਰੀ ਬਾਜ਼ੀ

ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਪੜਾਅ ਦੇ ਤੀਜੇ ਦਿਨ ਹੋਏ ਲੜਕੀਆਂ ਦੇ ਬਾਸਕਿਟਬਾਲ ਅੰਡਰ-14, 17, 19 ਤਿੰਨੋਂ ਵਰਗਾਂ ਵਿਚ ਬਠਿੰਡਾ-1 ਜੋਨ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣਾ ਦਬਦਬਾ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.

Ad Position 21
No active advertisement
ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਟਾਫ। ਤਸਵੀਰ: ਸਿੰਗਲਾ 23-08-2026
ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਪੜਾਅ ਦੇ ਤੀਜੇ ਦਿਨ ਹੋਏ ਲੜਕੀਆਂ ਦੇ ਬਾਸਕਿਟਬਾਲ ਅੰਡਰ-14, 17, 19 ਤਿੰਨੋਂ ਵਰਗਾਂ ਵਿਚ ਬਠਿੰਡਾ-1 ਜੋਨ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣਾ ਦਬਦਬਾ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਸੇਂਟ ਜੇਂਵੀਅਰ ਸਕੂਲ ਵਿਖੇ ਪਹੁੰਚ ਕੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਫਾਦਰ ਸਿਡਲੋੲੋ ਫੁਰਟਾਡੋ ਅਤੇ ਮੈਨੇਜਰ ਫਾਦਰ ਯੂਸੇਬਿਓ ਗੋਮਸ ਵੱਲੋਂ ਉਨ੍ਹਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਡੀਈਓ ਮਮਤਾ ਖੁਰਾਣਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਬੱਚਿਆਂ ਵਿਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਨਾਲ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਹੈਂਡਬਾਲ ਅੰਡਰ-17 ਲੜਕਿਆਂ ਵਿਚ ਬਠਿੰਡਾ-1 ਨੇ ਪਹਿਲਾ, ਸੰਗਤ ਨੇ ਦੂਜਾ ਅਤੇ ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਲ ਕੀਤਾ। ਨੈੱਟਬਾਲ ਅੰਡਰ-19 ਵਿਚ ਜੱਸੀ ਪੌ ਵਾਲੀ ਨੇ ਪਹਿਲਾ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਦੂਜਾ ਅਤੇ ਜੰਗੀਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਰਵਾਇਤੀ ਯੋਗਾ ਵਿਚ ਅਰਮਾਨਜੋਤ ਕੌਰ, ਮਨਸੀਰਤ ਅਤੇ ਸੁਵਰੀਨ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਆਰਟਿਸਟਿਕ ਵਿਅਕਤੀਗਤ ਮੁਕਾਬਲੇ ਵਿਚ ਅਮਾਇਰਾ, ਸਹਿਜਪ੍ਰੀਤ ਕੌਰ ਅਤੇ ਦੀਵਾਕਾਂ ਨੇ ਅਤੇ ਆਰਟਿਸਟਿਕ ਪੇਅਰ ਵਿਚ ਅਮਾਇਰਾ-ਜਪਨਪ੍ਰੀਤ ਕੌਰ, ਮਨਸੀਰਤ-ਜਗਤੇਸ਼ਵਰ ਅਤੇ ਸਹਿਜਪ੍ਰੀਤ ਕੌਰ-ਤਜਿੰਦਰਪਾਲ ਕੌਰ ਨੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕੀਤੇ। ਇਸ ਮੌਕੇ ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ੍ਹ, ਮਨਦੀਪ ਕੌਰ, ਸੁਖਜਿੰਦਰ ਪਾਲ ਸਿੰਘ ਗੋਗੀ, ਚਮਕੌਰ ਸਿੰਘ, ਡੀਪੀਈ ਦਵਿੰਦਰਪਾਲ ਸਿੰਘ ਗਿੱਲ, ਇਕਬਾਲ ਸਿੰਘ ਮਹਿਤਾ, ਹਰਮੰਦਰ ਸਿੰਘ ਪੀਟੀਆਈ ਲਾਲੇਆਣਾ, ਹਰਭਗਵਾਨ ਦਾਸ ਪੀਟੀਆਈ ਵਿਰਕ ਖ਼ੁਰਦ, ਬਲਤੇਜ ਸਿੰਘ ਪੀਟੀਆਈ, ਗੁਰਦੀਪ ਸਿੰਘ ਪੀਟੀਆਈ ਸਮੇਤ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਕੋਚ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਸੰਗਤ ਮੰਡੀ ਵਿਖੇ ਕੀਤੀ ਵਰਕਰ ਮਿਲਣੀ ਅਗਲੀ ਖ਼ਬਰ ਬੱਲੂਆਣਾ ਦੇ ਖੇਤਾਂ ’ਚ ਅਗੇਤੇ ਨਰਮੇ ਦੀ ਚੁਗਾਈ ਸ਼ੁਰੂ
Ad Position 24