ਹਸਪਤਾਲ ਦੇ ਡਾਕਟਰ ਤੇ ਸਟਾਫ਼ ’ਤੇ ਬਦਸਲੂਕੀ ਦੇ ਦੋਸ਼, ਪਰਿਵਾਰ ਨੇ ਲਾਇਆ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ
ਬਠਿੰਡਾ, 25 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਭੱਟੀ ਰੋਡ ਵਿਖੇ ਸਥਿਤ ਇਕ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਵਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਰੋਸ ਵਜੋਂ ਪੀੜਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ।
ਬਠਿੰਡਾ, 25 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਭੱਟੀ ਰੋਡ ਵਿਖੇ ਸਥਿਤ ਇਕ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਵਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਰੋਸ ਵਜੋਂ ਪੀੜਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਹ ਭੱਟੀ ਰੋਡ ਵਿਖੇ ਸਥਿਤ ਹਸਪਤਾਲ ਵਿਚ ਇਲਾਜ ਲਈ ਆਇਆ ਸੀ। ਹਸਪਤਾਲ ਦੇ ਸਟਾਫ਼ ਵਲੋਂ ਪਰਚੀ ਕੱਟਣ ਤੋਂ ਬਾਦ ਉੁਸ ਨੂੰ ਇਕ ਘੰਟਾ ਡਾਕਟਰ ਨੂੰ ਮਿਲਣ ਲਈ ਉਡੀਕ ਕਰਨੀ ਪਈ, ਫਿਰ ਡਾਕਟਰ ਨੇ ਉਸ ਦੀ ਪਤਨੀ ਦੇ ਟੈੱਸਟ ਲਿੱਖ ਦਿੱਤੇ ਗਏ। ਜਦੋਂ ਉਹ ਟੈੱਸਟ ਕਰਵਾ ਕੇ ਵਾਪਸ ਆਇਆ ਤਾ ਡਾਕਟਰ ਨੂੰ ਦੁਬਾਰਾ ਮਿਲਣ ਲਈ ਫਿਰ ਕਈ ਘੰਟੇ ਉਡੀਕ ਕਰਨੀ ਪਈ। ਅਰੁਣ ਕੁਮਾਰ ਨੇ ਕਿਹਾ ਕਿ ਉਸ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਆਨਲਾਈਨ ਜੀਮੇਲ ਰਾਹੀ ਸੀਐਮਓ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕੀਤੀ ਗਈ। ਜਦੋਂ ਹਸਪਤਾਲ ਦੇ ਸਟਾਫ਼ ਨੂੰ ਇਸ ਸ਼ਿਕਾਇਤ ਸਬੰਧੀ ਪਤਾ ਲੱਗਿਆ ਤਾ ਉਨ੍ਹਾਂ ਨੇ ਉਸ ਨੂੰ ਡਾਕਟਰ ਨਾਲ ਮਿਲਵਾਇਆ ਗਿਆ। ਪਰ ਡਾਕਟਰ ਨੇ ਉਸ ਨਾਲ ਮੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਚੈੱਕਅਪ ਕਰਨ ਤੋਂ ਮਨਾਂ ਕਰ ਦਿੱਤਾ ਗਿਆ। ਅਰੁਣ ਕੁਮਾਰ ਨੇ ਕਿਹਾ ਜਦੋਂ ਤੱਕ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਨਹੀ ਦਿੱਤਾ ਜਾਂਦਾ, ਉਹ ਧਰਨੇ ਸੰਘਰਸ਼ ਨੂੰ ਜਾਰੀ ਰੱਖਣਗੇ। ਉੱਧਰ ਇਸ ਮਾਮਲੇ ਸਬੰਧੀ ਹਸਪਤਾਲ ਦੇ ਡਾਕਟਰ ਰਵਿੰਦਰ ਨੇ ਕਿਹਾ ਕਿ ਉਸ ਉੱਪਰ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਇਲਾਜ ਲਈ ਹਸਪਤਾਲ ਵਿਚ ਆਏ ਸਨ, ਮਰੀਜ਼ ਦਾ ਚੈੱਕਅਪ ਕਰਨ ਤੋਂ ਬਾਦ ਕੁਝ ਟੈੱਸਟ ਲਿਖੇ ਗਏ ਸਨ। ਇਸ ਦੌਰਾਨ ਹਸਪਤਾਲ ਵਿਚ ਇਕ ਮਰੀਜ਼ ਦੀ ਹਾਲਤ ਜ਼ਿਆਦਾ ਸਥਿਰ ਹੋਣ ਕਾਰਨ ਉਹ ਰਾਊਂਡ ਵਿਚ ਚਲੇ ਗਏ ਪਰ ਜਦੋਂ ਉਹ ਵਾਪਸ ਆਏ ਤਾਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਜੋ ਉਨ੍ਹਾਂ ਨੇ ਵਾਪਸ ਕਰ ਦਿੱਤੇ ਗਏ ਹਨ।