25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਮਿਮਿਕਰੀ ਮੁਕਾਬਲਾ ਕਰਵਾਇਆ

ਭਗਤਾ ਭਾਈਕਾ, 25 ਅਗਸਤ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ, ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਅੱਜ ਪ੍ਰਿੰਸੀਪਲ ਅਰਵਿੰਦ ਕੁਮਾਰ ਦੀ ਅਗਵਾਈ ਹੇਠ ਇੰਟਰ ਹਾਊਸ ਮਿਮਿਕਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਸਤਲੁਜ, ਹਿਮਾਲਿਆ, ਮਾਲਵਾ ਅਤੇ ਸ਼ਿਵਾਲਿਕ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 26-08-2026
ਭਗਤਾ ਭਾਈਕਾ, 25 ਅਗਸਤ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ, ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਅੱਜ ਪ੍ਰਿੰਸੀਪਲ ਅਰਵਿੰਦ ਕੁਮਾਰ ਦੀ ਅਗਵਾਈ ਹੇਠ ਇੰਟਰ ਹਾਊਸ ਮਿਮਿਕਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਸਤਲੁਜ, ਹਿਮਾਲਿਆ, ਮਾਲਵਾ ਅਤੇ ਸ਼ਿਵਾਲਿਕ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਜੂਨੀਅਰ ਵਰਗ ਵਿਚੋਂ ਪਹਿਲਾ ਸਥਾਨ ਕੁਦਰਤਪ੍ਰੀਤ ਕੌਰ (ਸਤਲੁਜ ਹਾਊਸ), ਦੂਜਾ ਸਥਾਨ ਅਵਨੂਰ ਕੌਰ (ਹਿਮਾਲਿਆ ਹਾਊਸ) ਅਤੇ ਤੀਜਾ ਸਥਾਨ ਗੁਰਨੂਰ ਕੌਰ (ਮਾਲਵਾ ਹਾਊਸ) ਨੇ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿਚੋਂ ਪਹਿਲਾ ਸਥਾਨ ਜਗਜੋਤ ਸਿੰਘ (ਸ਼ਿਵਾਲਿਕ ਹਾਊਸ), ਦੂਜਾ ਸਥਾਨ ਜਗਦੀਪ ਸਿੰਘ (ਹਿਮਾਲਿਆ ਹਾਊਸ) ਅਤੇ ਤੀਜਾ ਸਥਾਨ ਗੁਰਸਿਮਰਨ ਸਿੰਘ(ਮਾਲਵਾ ਹਾਊਸ) ਨੇ ਹਾਸਲ ਕੀਤਾ। ਮੁਕਾਬਲਿਆਂ ਦੌਰਾਨ ਮਿਸ ਸੰਦੀਪ ਕੌਰ ਸਪੋਰਟਸ ਕੋਆਰਡੀਨੇਟਰ, ਦਮਨਜੋਤ ਬਰਾੜ ਅਤੇ ਕਰਮਜੀਤ ਕੌਰ ਹਾਊਸ ਕੋਆਰਡੀਨੇਟਰ ਵਜੋਂ ਜੱਜ ਦੀ ਭੂਮਿਕਾ ਨਿਭਾਈ ਗਈ। ਸਕੂਲ ਦੇ ਪ੍ਰਿੰਸੀਪਲ ਅਰਵਿੰਦ ਕੁਮਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਰੁਪਿੰਦਰ ਕੌਰ, ਪੁਸ਼ਪਾ ਕਲਾ ਅਤੇ ਰੰਜੀਵ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਹਰਮੰਦਰ ਸਿੰਘ ਬਰਾੜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਹਸਪਤਾਲ ਦੇ ਡਾਕਟਰ ਤੇ ਸਟਾਫ਼ ’ਤੇ ਬਦਸਲੂਕੀ ਦੇ ਦੋਸ਼, ਪਰਿਵਾਰ ਨੇ ਲਾਇਆ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ
Ad Position 24