ਪਿੰਡ ਫੁੱਲੋਖਾਰੀ ’ਚ ਨਵਜੋਤ ਗੁਣੀ ਦੀ ਚੜ੍ਹਤ, 15 ਪਰਿਵਾਰ ਭਾਜਪਾ ਦੇ ਕਾਫ਼ਲੇ ’ਚ ਸ਼ਾਮਿਲ
ਰਾਮਾਂ ਮੰਡੀ, 29 ਅਗਸਤ (ਤਰਸੇਮ ਸਿੰਗਲਾ)-ਭਾਜਪਾ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਦੇ ਯਤਨਾਂ ਨੂੰ ਉਸ ਸਮੇਂ ਅੱਜ ਹੋਰ ਹੁੰਗਾਰਾ ਮਿਲਿਆ, ਜਦੋਂ ਪਿੰਡ ਫੁੱਲੋ ਖਾਰੀ ਵਿਖੇ 15 ਪਰਿਵਾਰਾਂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਨਵਜੋਤ ਗੁਣੀ ਦੀ ਅਗਵਾਈ ਵਾਲੀ ਐਨਜੀਜੀ ਟੀਮ ਤੇ ਭਰੋਸਾ ਪ੍ਰਗਟਾਇਆ। ਪਿੰਡ ਦੇ ਨੌਜਵਾਨ ਆਗੂ ਸਤਪਾਲ ਸਿੰਘ (ਬੀਐਲਏ) ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਦੀਪ ਸਿੰਘ, ਸੁਖਦੇਵ ਸਿੰਘ, ਗੁਰਦਿੱਤਾ ਸਿੰਘ, ਮੇਜਰ ਸਿੰਘ, ਲਵਦੀਪ ਸਿੰਘ, ਕੱਲੀ ਸਿੰਘ, ਗੁਰਦਾਸ ਸਿੰਘ, ਤਾਰਾ ਸਿੰਘ, ਮੱਦੂ ਸਿੰਘ, ਬਲਵੀਰ ਸਿੰਘ, ਮੰਗੂ ਸਿੰਘ, ਗੁਰਤੇਜ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ ਅਤੇ ਬੀਕਰ ਸਿੰਘ ਸ਼ਾਮਲ ਹਨ।
ਰਾਮਾਂ ਮੰਡੀ, 29 ਅਗਸਤ (ਤਰਸੇਮ ਸਿੰਗਲਾ)-ਭਾਜਪਾ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਦੇ ਯਤਨਾਂ ਨੂੰ ਉਸ ਸਮੇਂ ਅੱਜ ਹੋਰ ਹੁੰਗਾਰਾ ਮਿਲਿਆ, ਜਦੋਂ ਪਿੰਡ ਫੁੱਲੋ ਖਾਰੀ ਵਿਖੇ 15 ਪਰਿਵਾਰਾਂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਨਵਜੋਤ ਗੁਣੀ ਦੀ ਅਗਵਾਈ ਵਾਲੀ ਐਨਜੀਜੀ ਟੀਮ ਤੇ ਭਰੋਸਾ ਪ੍ਰਗਟਾਇਆ। ਪਿੰਡ ਦੇ ਨੌਜਵਾਨ ਆਗੂ ਸਤਪਾਲ ਸਿੰਘ (ਬੀਐਲਏ) ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਦੀਪ ਸਿੰਘ, ਸੁਖਦੇਵ ਸਿੰਘ, ਗੁਰਦਿੱਤਾ ਸਿੰਘ, ਮੇਜਰ ਸਿੰਘ, ਲਵਦੀਪ ਸਿੰਘ, ਕੱਲੀ ਸਿੰਘ, ਗੁਰਦਾਸ ਸਿੰਘ, ਤਾਰਾ ਸਿੰਘ, ਮੱਦੂ ਸਿੰਘ, ਬਲਵੀਰ ਸਿੰਘ, ਮੰਗੂ ਸਿੰਘ, ਗੁਰਤੇਜ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ ਅਤੇ ਬੀਕਰ ਸਿੰਘ ਸ਼ਾਮਲ ਹਨ। ਇਸ ਮੌਕੇ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਜ਼ਰੂਰਤਾਂ ਨੂੰ ਸਮਝ ਰਹੇ ਹਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੁਣੀ, ਯੂਥ ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਸਿੰਘ , ਹਰਭਜਨ ਸਿੰਘ, ਯੂਥ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਪਾਲ ਔਲਖ, ਅਮਰਿੰਦਰ ਸਿੰਘ, ਹਰਦੀਪ ਸਿੰਘ, ਰਾਮ ਸਿੰਘ (ਐਸਆਈਆਰ ਸਟੇਟ ਵਿੰਗ ਇੰਚਾਰਜ), ਰੋਮੀ ਯੂਥ ਸਕੱਤਰ ਸਮੇਤ ਐਨਜੀਜੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।