ਅੱਜ ਭੋਗ ’ਤੇ ਵਿਸ਼ੇਸ਼
ਗੁਰਜੀਤ ਸਿੰਘ ਸਿੱਧੂ ਗੁੰਮਟੀ ਕਲਾਂ
ਭਾਈਰੂਪਾ - ਪਿੰਡ ਗੁੰਮਟੀ ਕਲਾਂ ਦੇ ਸਮਾਜ ਸੇਵੀ ਗੁਰਜੀਤ ਸਿੰਘ ਸਿੱਧੂ ਪ੍ਰਧਾਨ ਗੁੰਮਟੀ ਕਲਾਂ ਦਾ ਜਨਮ 1974 ਵਿਚ ਪਿਤਾ ਦਲਜੀਤ ਸਿੰਘ ਸਿੱਧੂ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਜਿਲ੍ਹਾ ਬਠਿੰਡਾ ਦੇ ਪਿੰਡ ਗੁੰਮਟੀ ਕਲਾਂ ਵਿਖੇ ਹੋਇਆ । ਇਨ੍ਹਾਂ ਨੇ ਆਪਣੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ।
ਭਾਈਰੂਪਾ - ਪਿੰਡ ਗੁੰਮਟੀ ਕਲਾਂ ਦੇ ਸਮਾਜ ਸੇਵੀ ਗੁਰਜੀਤ ਸਿੰਘ ਸਿੱਧੂ ਪ੍ਰਧਾਨ ਗੁੰਮਟੀ ਕਲਾਂ ਦਾ ਜਨਮ 1974 ਵਿਚ ਪਿਤਾ ਦਲਜੀਤ ਸਿੰਘ ਸਿੱਧੂ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਜਿਲ੍ਹਾ ਬਠਿੰਡਾ ਦੇ ਪਿੰਡ ਗੁੰਮਟੀ ਕਲਾਂ ਵਿਖੇ ਹੋਇਆ । ਇਨ੍ਹਾਂ ਨੇ ਆਪਣੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ । ਇਨ੍ਹਾਂ ਦੀ ਸ਼ਾਦੀ ਰਾਜਵੀਰ ਕੌਰ ਨਾਲ ਹੋਈ ਤੇ ਘਰ ਪੁੱਤਰ ਜਸਕਰਨਵੀਰ ਸਿੰਘ ਦਾ ਜਨਮ ਹੇਇਆ । ਭਾਵੇਂ ਇਨ੍ਹਾਂ ਦੇ ਮਾਤਾ- ਪਿਤਾ, ਵੱਡਾ ਭਰਾ ਮਨਜੀਤ ਸਿੰਘ ਬੰਟੂ ਤੇ ਬੇਟਾ ਕੈਨੇਡਾ ਪੀ.ਆਰ ਹਨ ਪ੍ਰੰਤੂ ਇਨ੍ਹਾਂ ਨੇ ਆਪ ਹਮੇਸ਼ਾ ਪਿੰਡ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ। ਬਾਬਾ ਕ੍ਰਿਸ਼ਨ ਦਾਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਸਿੱਧੂ ਨੇ ਪਿੰਡ ਦੇ ਸਾਂਝੇਂ ਕੰਮਾਂ ਨੂੰ ਨੇਪਰੇ ਚਾੜਨ ਲਈ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ, ਉਨ੍ਹਾਂ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਵਿਚ ਬੋਰ ਤੇ ਵਾਟਰ ਕੂਲਰ ਦਾ ਪ੍ਰਬੰਧ ਕੀਤਾ, ਆਂਗਣਵਾੜੀ ਸੈਟਰਾਂ ਵਿਚ ਫ਼ਰਨੀਚਰ ਦੀ ਘਾਟ ਨੂੰ ਪੂਰਾ ਕੀਤਾ, ਪਿੰਡ ਦੇ ਗਰੀਬ ਪਰਿਵਾਰਾਂ ਨੂੰ ਬੋਰ ਕਰਵਾਕੇ ਦਿੱਤੇ, ਸੱਥਾਂ ਵਿਚ ਬਜ਼ੁਰਗਾਂ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ, ਕਲਾਸ ਪੱਤੀ ਤੇ ਮਸੂਰ ਪੱਤੀ ਵਾਲੇ ਪਾਰਕਾਂ ਵਿਚ ਆਪਣੇ ਦਾਦਾ ਭਰਭੂਰ ਸਿੰਘ ਦੀ ਯਾਦ ਵਿਚ ਢਾਈ ਲੱਖ ਰੁਪਏ ਦੇ ਯੋਗਦਾਨ ਨਾਲ ਕਮਰੇ ਦੀ ਉਸਾਰੀ ਕਰਵਾਈ ਤੇ ਵੀਰ ਪੱਤੀ ਪਾਰਕ ਵਿਚ ਢਾਈ ਲੱਖ ਰੁਪਏ ਦੇ ਯੋਗਦਾਨ ਨਾਲ ਚਾਰਦੁਆਰੀ ਕਰਵਾਈ। ਪ੍ਰਧਾਨ ਗੁਰਜੀਤ ਸਿੰਘ ਨੂੰ ਵਾਤਾਵਰਣ ਨਾਲ ਵੀ ਕਾਫ਼ੀ ਲਗਾ ਸੀ, ਜਿਸ ਦੇ ਚੱਲਦਿਆਂ ਉਹ ਹਰ ਸਾਲ ਆਪਣੇ ਹੱਥੀਂ ਦਰੱਖਤ ਲਗਾਉਂਦੇ ਸਨ। ਉਨ੍ਹਾਂ ਨੇ ਖੇਡਾਂ ਵਿਚ ਰੁਚੀ ਰੱਖਣ ਵਾਲੇ ਖਿਡਾਰੀਆਂ ਨੂੰ ਸਮੇਂ ਅਨੁਸਾਰ ਖੇਡ ਕਿੱਟਾਂ ਦੀ ਵੰਡ ਕਰਵਾਈ। ਲੰਘੀ 20 ਅਗਸਤ ਨੂੰ ਉਹ ਅਚਾਨਕ ਹੀ ਇਸ ਫ਼ਾਨੀ ਸੰਸਾਰ ਅਲਵਿਦਾ ਕਹਿੰਦੇ ਹੋਏ ਸਭ ਨੂੰ ਰੌਂਦੇ ਵਿਲਕਦੇ ਛੱਡ ਗਏ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਅੱਜ 30 ਅਗਸਤ ਨੂੰ ਗੁਰਦੁਆਰਾ ਬਾਬਾ ਮੋਤੀ ਰਾਮ ਜੀ ਪੱਤੀ ਮਸੂਰ ਗੁੰਮਟੀ ਕਲਾਂ (ਬਠਿੰਡਾ) ਵਿਖੇ ਹੋਵੇਗਾ। ਵਲੋਂ: ਵਰਿੰਦਰ ਲੱਕੀ