ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਾਜਵੰਤੀ ਨਥੇਹਾ ਦਾ ਕੀਤਾ ਸਨਮਾਨ
ਤਲਵੰਡੀ ਸਾਬੋ, 3 ਸਤੰਬਰ (ਰਣਜੀਤ ਸਿੰਘ ਰਾਜੂ)- ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਇਲਾਕੇ ਦੀ ਉਡਾਨ ਨਾਂ ਦੀ ਇੱਕ ਸਮਾਜ ਸੇਵੀ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸ਼ਾਨਦਾਰ ਸਿੱਖਿਆ ਦੇਣ ਦੇ ਬਦਲੇ ਸੇਵਾਮੁਕਤ ਅਧਿਆਪਕਾਂ ਦੇ ਕੀਤੇ ਸਨਮਾਨ ਦੀ ਲੜੀ ’ਚ ਪਿੰਡ ਨਥੇਹਾ ਨਾਲ ਸੰਬੰਧਿਤ ਸੇਵਾਮੁਕਤ ਬੀ. ਪੀ.
ਤਲਵੰਡੀ ਸਾਬੋ, 3 ਸਤੰਬਰ (ਰਣਜੀਤ ਸਿੰਘ ਰਾਜੂ)- ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਇਲਾਕੇ ਦੀ ਉਡਾਨ ਨਾਂ ਦੀ ਇੱਕ ਸਮਾਜ ਸੇਵੀ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸ਼ਾਨਦਾਰ ਸਿੱਖਿਆ ਦੇਣ ਦੇ ਬਦਲੇ ਸੇਵਾਮੁਕਤ ਅਧਿਆਪਕਾਂ ਦੇ ਕੀਤੇ ਸਨਮਾਨ ਦੀ ਲੜੀ ’ਚ ਪਿੰਡ ਨਥੇਹਾ ਨਾਲ ਸੰਬੰਧਿਤ ਸੇਵਾਮੁਕਤ ਬੀ.ਪੀ.ਈ.ਓ (ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ) ਬੀਬੀ ਲਾਜਵੰਤੀ ਨਥੇਹਾ ਦਾ ਸਨਮਾਨ ਕੀਤਾ ਗਿਆ । ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਸਿੱਖਿਆ ਵਿਭਾਗ ’ਚੋਂ ਡੀ.ਪੀ.ਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਵਰਗੀ ਜਗਜੀਤ ਸਿੰਘ ਸਿੱਧੂ ਦੀ ਯਾਦ ’ਚ ਕਰਵਾਏ ਸਮਾਗਮ ਦੌਰਾਨ ‘ਅਧਿਆਪਕ ਦਿਵਸ’ ਨੂੰ ਸਮਰਪਿਤ ਕਰਕੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਨੇ ਅਧਿਆਪਕ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਤੇ ਇਸੇ ਲੜੀ ’ਚ ਸੇਵਾਮੁਕਤ ਬੀਪੀਈਓ ਬੀਬੀ ਲਾਜਵੰਤੀ ਨਥੇਹਾ ਨੂੰ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਡਾਨ ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ ਤੇ ਮੈਡਮ ਲਾਜਵੰਤੀ ਨਥੇਹਾ ਨੇ ਨਾ ਕੇਵਲ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦਿਆਂ ਸੈਂਕੜੇ ਬੱਚਿਆਂ ਨੂੰ ਸਿੱਖਿਆ ਦਿੱਤੀ, ਸਗੋਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਦੁਨਿਆਵੀ ਤੇ ਮੌਲਿਕ ਸਿੱਖਿਆ ਦੇ ਕੇ ਸਮਾਜ ’ਚ ਉਨ੍ਹਾਂ ਨੂੰ ਵਧੀਆ ਮੁਕਾਮ ਦਵਾਇਆ। ਉਕਤ ਸਨਮਾਨ ਮੌਕੇ ਸਵ: ਜਗਜੀਤ ਸਿੰਘ ਸਿੱਧੂ ਸੇਵਾਮੁਕਤ ਡੀ.ਪੀ.ਆਈ ਦੀ ਬੇਟੀ ਪ੍ਰੋ: ਡਾ: ਰਾਜਮਹਿੰਦਰ ਕੌਰ ਸਿੱਧੂ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਥਾਵਾਚਕ ਗਿਆਨੀ ਆਲਮ ਸਿੰਘ, ਯੂਨੀਵਰਸਲ ਪਬਲਿਕ ਸੈਕੰਡਰੀ ਸਕੂਲ ਦੇ ਚੇਅਰਮੈਨ ਸੁਖਚੈਨ ਸਿੰਘ ਸਿੱਧੂ ਤੋਂ ਇਲਾਵਾ ਉਡਾਨ ਸੰਸਥਾ ਦੇ ਨੁਮਾਇੰਦੇ ਹਾਜ਼ਰ ਸਨ।