03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪਿੰਡ ਮੱਲਵਾਲਾ ਦੇ ਬੱਚਿਆਂ ਨੇ ਗਤਕਾ ਚੈਂਪੀਅਨਸ਼ਿਪ ’ਚ ਮਾਰੀਆਂ ਮੱਲਾਂ

ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਈ ਗਈ 11ਵੀਂ ਪੰਜਾਬ ਰਾਜ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਲੜਕੇ-ਲੜਕੀਆਂ ਦੀ ਗਤਕਾ ਚੈਂਪੀਅਨਸ਼ਿਪ-2026 ’ਚ ਬਠਿੰਡਾ ਜ਼ਿਲ੍ਹੇ ਦੀ ਟੀਮ ਵਲੋਂ ਭਾਗ ਲੈਂਦਿਆਂ ਪਿੰਡ ਮੱਲਵਾਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ । ਪਿੰਡ ਵਾਸੀ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਅੰਡਰ-14 ਲੜਕਿਆਂ ਦੀ ਟੀਮ ਵਲੋਂ ਪਿੰਡ ਮੱਲਵਾਲਾ ਦੇ ਬੱਚਿਆਂ ਨੇ ਆਪਣੀ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਈ ਗਈ 11ਵੀਂ ਪੰਜਾਬ ਰਾਜ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਲੜਕੇ-ਲੜਕੀਆਂ ਦੀ ਗਤਕਾ ਚੈਂਪੀਅਨਸ਼ਿਪ-2026 ’ਚ ਬਠਿੰਡਾ ਜ਼ਿਲ੍ਹੇ ਦੀ ਟੀਮ ਵਲੋਂ ਭਾਗ ਲੈਂਦਿਆਂ ਪਿੰਡ ਮੱਲਵਾਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ । ਪਿੰਡ ਵਾਸੀ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਅੰਡਰ-14 ਲੜਕਿਆਂ ਦੀ ਟੀਮ ਵਲੋਂ ਪਿੰਡ ਮੱਲਵਾਲਾ ਦੇ ਬੱਚਿਆਂ ਨੇ ਆਪਣੀ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਬੱਚਿਆਂ ਦੀ ਇਸ ਪ੍ਰਾਪਤੀ ਨਾਲ ਜਿੱਥੇ ਪਿੰਡ ਮੱਲਵਾਲਾ ਦਾ ਨਾਮ ਰੌਸ਼ਨ ਹੋਇਆ, ਉੱਥੇ ਹੀ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਵੀ ਮਾਣ ਵਧਾਇਆ ਹੈ। ਬੱਚਿਆਂ ਦੀ ਇਸ ਸਫਲਤਾ ਪਿੱਛੇ ਐਸ.ਜੀ.ਪੀ.ਸੀ. ਵਲੋਂ ਨਿਯੁਕਤ ਉਸਤਾਦ ਬਾਬਾ ਹਰਦੀਪ ਸਿੰਘ ਦੇ ਸਹਿਯੋਗ ਅਤੇ ਅਗਵਾਈ ਹੇਠ ਪਿਛਲੇ ਕਈ ਮਹੀਨਿਆਂ ਤੋਂ ਬਾਬਾ ਪ੍ਰਗਟ ਸਿੰਘ ਦੀ ਦੇਖ-ਰੇਖ ਵਿਚ ਬੱਚਿਆਂ ਨੂੰ ਗਤਕਾ ਦੇ ਢੰਗ-ਤਰੀਕੇ ਅਤੇ ਬਾਰੀਕੀਆਂ ਸਿਖਾਈਆਂ ਜਾ ਰਹੀਆਂ ਸਨ । ਬੱਚਿਆਂ ਨੂੰ ਨਿਰੰਤਰ ਅਭਿਆਸ ਕਰਵਾਉਣ ਅਤੇ ਮੁਕਾਬਲੇ ਲਈ ਤਿਆਰ ਕਰਨ ਵਿਚ ਬਾਬਾ ਪ੍ਰਗਟ ਸਿੰਘ ਵਲੋਂ ਕੀਤੀ ਗਈ ਮਿਹਨਤ ਦੀ ਵੀ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸ਼ਲਾਘਾ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਖੇਡ ਵਿਭਾਗ ਪੰਜਾਬ ਦੇ ਸਕੱਤਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਾਜਵੰਤੀ ਨਥੇਹਾ ਦਾ ਕੀਤਾ ਸਨਮਾਨ
Ad Position 24