04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੌਰਵਦੀਪ ਸਿੱਧੂ ਯੂਥ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਬਣੇ

ਚਾਉਕੇ, 4 ਸਤੰਬਰ (ਘੜੈਲੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਕੀਤੇ ਗਏ ਵਿਸਥਾਰ ਤਹਿਤ ਹਲਕਾ ਮੌੜ ਦੇ ਪਿੰਡ ਰਾਮਪੁਰਾ ਦੇ ਸਾਬਕਾ ਪ੍ਰਧਾਨ ਮਰਹੂਮ ਤੇਜਿੰਦਰ ਸਿੰਘ ਭੋਲੀ ਦੇ ਸਪੁੱਤਰ ਸੌਰਵਦੀਪ ਸਿੰਘ ਸਿੱਧੂ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਆਪਣੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੌਰਵਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਦਿਆਨਦਾਰੀ ਨਾਲ ਨਿਭਾਉਣਗੇ ਅਤੇ ਹਲਕੇ ਵਿਚ ਖ਼ਾਸਕਰ ਨੌਜਵਾਨ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਵਿਚ ਪੂਰੀ ਮਿਹਨਤ ਕਰਨਗੇ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਚਾਉਕੇ, 4 ਸਤੰਬਰ (ਘੜੈਲੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਕੀਤੇ ਗਏ ਵਿਸਥਾਰ ਤਹਿਤ ਹਲਕਾ ਮੌੜ ਦੇ ਪਿੰਡ ਰਾਮਪੁਰਾ ਦੇ ਸਾਬਕਾ ਪ੍ਰਧਾਨ ਮਰਹੂਮ ਤੇਜਿੰਦਰ ਸਿੰਘ ਭੋਲੀ ਦੇ ਸਪੁੱਤਰ ਸੌਰਵਦੀਪ ਸਿੰਘ ਸਿੱਧੂ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਆਪਣੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੌਰਵਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਦਿਆਨਦਾਰੀ ਨਾਲ ਨਿਭਾਉਣਗੇ ਅਤੇ ਹਲਕੇ ਵਿਚ ਖ਼ਾਸਕਰ ਨੌਜਵਾਨ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਵਿਚ ਪੂਰੀ ਮਿਹਨਤ ਕਰਨਗੇ। ਸੌਰਵਦੀਪ ਸਿੱਧੂ ਦੀ ਇਸ ਨਿਯੁਕਤੀ ਤੇ ਸੀਨੀਅਰ ਅਕਾਲੀ ਆਗੂ ਤਵਿੰਦਰਵੀਰ ਸਿੱਧੂ ਫੂਲਕਾ, ਪੁਸ਼ਤਾਜ ਸਿੰਘ ਸਿੱਧੂ, ਬਲਜਾਦ ਸਿੱਧੂ, ਸੰਦੀਪ ਬਾਠ ਜ਼ਿਲ੍ਹਾ ਮੀਤ ਪ੍ਰਧਾਨ, ਕਨਵਰ ਸਿੱਧੂ, ਬਾਨੀ ਰਾਮਪੁਰਾ, ਜਸਪ੍ਰੀਤ ਰਾਮਪੁਰਾ, ਪ੍ਰਭਜੋਤ ਸਿੰਘ ਗਿੱਲ ਅਤੇ ਸਰਬਜੀਤ ਸਿੰਘ ਸੀਟੂ ਨੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਮੀਤ ਪ੍ਰਧਾਨ ਸੌਰਵਦੀਪ ਸਿੱਧੂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਵਰਕਿੰਗ ਪ੍ਰਧਾਨ ਆਕਾਸ਼ਦੀਪ ਸਿੰਘ ਮਿੱਡੂਖੇੜਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਸਮੇਤ ਸਮੁੱਚੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਮੌਕੇ ਕੱਢੀ ਗਈ ਪ੍ਰਭਾਤ ਫੇਰੀ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ
Ad Position 24