04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਮੌਕੇ ਕੱਢੀ ਗਈ ਪ੍ਰਭਾਤ ਫੇਰੀ

ਭੁੱਚੋ ਮੰਡੀ, 4 ਸਤੰਬਰ (ਬਿੱਕਰ ਸਿੰਘ ਸਿੱਧੂ)-ਸ਼੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ਉੱਤੇ ਭੁੱਚੋ ਮੰਡੀ ਵਿਚ ਰਾਧੇ-ਰਾਧੇ ਪ੍ਰਭਾਤ ਫੇਰੀ ਮੰਡਲ ਅਤੇ ਪੰਚਾਇਤੀ ਸ਼ਿਵ ਮੰਦਰ ਕਮੇਟੀ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਪ੍ਰਭਾਤ ਫੇਰੀ ਦੀ ਸ਼ੁਰੂਆਤ ਪੰਚਾਇਤੀ ਸ਼ਿਵ ਮੰਦਰ ਤੋਂ ਹੋਈ, ਜੋ ਮੰਡੀ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਵਾਪਸ ਮੰਦਰ ਕੰਪਲੈਕਸ ਵਿਚ ਪਹੁੰਚ ਕੇ ਸੰਪੰਨ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਭੁੱਚੋ ਮੰਡੀ, 4 ਸਤੰਬਰ (ਬਿੱਕਰ ਸਿੰਘ ਸਿੱਧੂ)-ਸ਼੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ਉੱਤੇ ਭੁੱਚੋ ਮੰਡੀ ਵਿਚ ਰਾਧੇ-ਰਾਧੇ ਪ੍ਰਭਾਤ ਫੇਰੀ ਮੰਡਲ ਅਤੇ ਪੰਚਾਇਤੀ ਸ਼ਿਵ ਮੰਦਰ ਕਮੇਟੀ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਪ੍ਰਭਾਤ ਫੇਰੀ ਦੀ ਸ਼ੁਰੂਆਤ ਪੰਚਾਇਤੀ ਸ਼ਿਵ ਮੰਦਰ ਤੋਂ ਹੋਈ, ਜੋ ਮੰਡੀ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਵਾਪਸ ਮੰਦਰ ਕੰਪਲੈਕਸ ਵਿਚ ਪਹੁੰਚ ਕੇ ਸੰਪੰਨ ਹੋਈ। ਪ੍ਰਭਾਤ ਫੇਰੀ ਦੌਰਾਨ ਸ਼ਰਧਾਲੂਆਂ ਨੇ ਭਜਨ-ਕੀਰਤਨ ਕਰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ। ਸ਼ਰਧਾਲੂ ਭਜਨਾਂ ਉੱਤੇ ਝੂਮਦੇ ਹੋਏ ਪ੍ਰਭਾਤ ਫੇਰੀ ਵਿਚ ਸ਼ਾਮਲ ਹੋਏ ਅਤੇ ਭਗਵਾਨ ਸ਼੍ਰੀ ਕ੍ਰਿਸ਼ਨਾ ਤੋਂ ਸੁੱਖ-ਸਮਰਿਧੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਮਨੋਜ ਟੈਨੀ, ਬ੍ਰਿਜੇਸ਼ ਮਹੇਸ਼ਵਰੀ, ਕਮਲ ਕਾਂਤ, ਤੋਤਾ ਸ਼ਰਮਾ, ਸੰਜੀਵ ਨਿੱਕਾ, ਵਿਪਨ ਕੁਮਾਰ, ਰਾਜੂ, ਨਰੇਸ਼ ਕੁਮਾਰ, ਦਿਨੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਸੌਰਵਦੀਪ ਸਿੱਧੂ ਯੂਥ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਬਣੇ
Ad Position 24