06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ, ਇਕ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ

ਭੁੱਚੋ ਮੰਡੀ, 5 ਸਤੰਬਰ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਮੰਡੀ ਦੇ ਫੁਫ਼ਾਰਾ ਚੌਕ ਵਿਚ ਬਾਲਾ ਜੀ ਇਲੈਕਟਰੋਨਿਕਸ ਦਾ ਸ਼ਟਰ ਤੋੜ ਕੇ ਸਾਮਾਨ ਚੋਰੀ ਕਰਨ ਦੀ ਖ਼ਬਰ ਹੈ ਅਤੇ ਸੰਕਰ ਸਵੀਟਸ (ਮਿਠਾਈ ਦੀ ਦੁਕਾਨ) ਦੀ ਕੰਧ ਵਿਚ ਲੱਗੀ ਗਰਿੱਲ ਤੋੜਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ, ਤੀਸਰੀ ਦੁਕਾਨ ਜਿਸ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੁਕਾਨ ਵਿਚ ਕੋਈ ਸਾਮਾਨ ਨਾ ਹੋਣ ਕਰਕੇ ਬੱਚਤ ਹੋ ਗਈ। ਬਾਲਾ ਜੀ ਇਲੈਕਟਰੋਨਿਕਸ ਦੇ ਮਾਲਕ ਵਿਵੇਕ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਦਾ ਇਕ ਪਾਸਾ ਕਿਸੇ ਚੀਜ਼ ਨਾਲ ਉੱਪਰ ਚੁੱਕ ਕੇ ਉਸ ਦੇ ਥੱਲੇ ਇੱਟਾਂ ਲਗਾਕੇ ਸ਼ਟਰ ਦਾ ਇਕ ਪਾਸਾ ਲਗਭਗ ਡੇਢ ਫੁੱਟ ਉੱਚਾ ਚੁੱਕ ਲਿਆ ਤੇ ਕੁੱਝ ਫਰਸ਼ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਤਿੰਨ ਐਲ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਭੁੱਚੋ ਮੰਡੀ, 5 ਸਤੰਬਰ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਮੰਡੀ ਦੇ ਫੁਫ਼ਾਰਾ ਚੌਕ ਵਿਚ ਬਾਲਾ ਜੀ ਇਲੈਕਟਰੋਨਿਕਸ ਦਾ ਸ਼ਟਰ ਤੋੜ ਕੇ ਸਾਮਾਨ ਚੋਰੀ ਕਰਨ ਦੀ ਖ਼ਬਰ ਹੈ ਅਤੇ ਸੰਕਰ ਸਵੀਟਸ (ਮਿਠਾਈ ਦੀ ਦੁਕਾਨ) ਦੀ ਕੰਧ ਵਿਚ ਲੱਗੀ ਗਰਿੱਲ ਤੋੜਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ, ਤੀਸਰੀ ਦੁਕਾਨ ਜਿਸ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੁਕਾਨ ਵਿਚ ਕੋਈ ਸਾਮਾਨ ਨਾ ਹੋਣ ਕਰਕੇ ਬੱਚਤ ਹੋ ਗਈ। ਬਾਲਾ ਜੀ ਇਲੈਕਟਰੋਨਿਕਸ ਦੇ ਮਾਲਕ ਵਿਵੇਕ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਦਾ ਇਕ ਪਾਸਾ ਕਿਸੇ ਚੀਜ਼ ਨਾਲ ਉੱਪਰ ਚੁੱਕ ਕੇ ਉਸ ਦੇ ਥੱਲੇ ਇੱਟਾਂ ਲਗਾਕੇ ਸ਼ਟਰ ਦਾ ਇਕ ਪਾਸਾ ਲਗਭਗ ਡੇਢ ਫੁੱਟ ਉੱਚਾ ਚੁੱਕ ਲਿਆ ਤੇ ਕੁੱਝ ਫਰਸ਼ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਤਿੰਨ ਐਲ. ਈ. ਡੀ. ਅਤੇ ਦੋ ਮੁਬਾਇਲ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲਗਭਗ 85 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਰਾਤ ਦੇ ਡੇਢ ਵਜੇ ਦੇ ਕਰੀਬ ਸ਼ੰਕਰ ਸਵੀਟਸ ਵਾਲਿਆਂ ਦੀ ਕੰਧ ਵਾਲੀ ਗਰਿੱਲ ਪੁੱਟਣ ਦੀ ਕੋਸ਼ਿਸ਼ ਕਰਦੇ ਸਮੇਂ ਦੀ ਘਟਨਾ ਕੈਮਰਿਆਂ ਵਿਚ ਕੈਦ ਹੋ ਗਈ ਹੈ, ਉਸ ਵਿਚ ਦੋ ਬੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਹਨ। ਉਨ੍ਹਾਂ ਦੇ ਨਾਲ ਇਕ ਔਰਤ ਵੀ ਹੈ, ਉਨ੍ਹਾਂ ਕੋਲ ਮੋਟਰ ਸਾਈਕਲ ਵਾਲ ਰੇਹੜੀ ਵੀ ਦਿਖਾਈ ਦਿੰਦੀ ਹੈ। ਸੜਕ ਨਵਿਆਉਣ ਦਾ ਕੰਮ ਚੱਲਦਾ ਹੋਣ ਕਰਕੇ ਮੰਡੀ ਦੀ ਮੇਨ ਸੜਕ ਬੰਦ ਹੋਣ ਕਰਕੇ ਰਾਤ ਸਮੇਂ ਆਵਾਜਾਈ ਨਾ ਦੇ ਬਰਾਬਰ ਹੋਣ ਕਰਕੇ ਸੁੰਨਸਾਨ ਹੋ ਜਾਂਦੀ ਹੈ ਜਿਸ ਦਾ ਫ਼ਾਇਦਾ ਚੋਰਾਂ ਨੇ ਚੁੱਕ ਲਿਆ।
Ad Position 22
No active advertisement
ਪਿਛਲੀ ਖ਼ਬਰ - ਮਾਮਲਾ ਪਿੰਡ ਆਕਲੀਆਂ ਕਲਾਂ ਵਿਖੇ ਵਿਅਕਤੀ ਦੀ ਜ਼ਹਿਰੀਲੀ ਦਵਾਈ ਪਿਲਾਉਣ ਨਾਲ ਹੋਈ ਮੌਤ ਦਾ- ਪੀੜਤ ਪਰਿਵਾਰ ਨੇ ਇਨਸਾਫ਼ ਲਈ... ਅਗਲੀ ਖ਼ਬਰ ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ ਆਉਣ ਵਾਲੇ ਸਮੇਂ ’ਚ ਸਬਸਿਡੀ ’ਤੇ ਸਰਕਾਰੀ ਸਹੂਲਤਾਂ ਲਈ ਫਾਰਮਰ ਰਜਿਸਟਰੀ...
Ad Position 24