06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

- ਮਾਮਲਾ ਪਿੰਡ ਆਕਲੀਆਂ ਕਲਾਂ ਵਿਖੇ ਵਿਅਕਤੀ ਦੀ ਜ਼ਹਿਰੀਲੀ ਦਵਾਈ ਪਿਲਾਉਣ ਨਾਲ ਹੋਈ ਮੌਤ ਦਾ- ਪੀੜਤ ਪਰਿਵਾਰ ਨੇ ਇਨਸਾਫ਼ ਲਈ ਰੋਸ ਜ਼ਾਹਿਰ ਕਰਦਿਆਂ ਗੋਨਿਆਣਾ ਮੰਡੀ ਨਜ਼ਦੀਕ ਕੀਤੀ ਆਵਾਜਾਈ ਬੰਦ

ਗੋਨਿਆਣਾ, 5 ਸਤੰਬਰ (ਲਛਮਣ ਦਾਸ ਗਰਗ)-ਅੱਜ ਸਥਾਨਕ ਹਨੂੰਮਾਨ ਮੰਦਰ ਕੋਲ ਪਿੰਡ ਆਕਲੀਆਂ ਕਲਾਂ ਦੇ ਨਿਵਾਸੀਆਂ ਨੇ ਸੜਕੀ ਆਵਾਜਾਈ ਠੱਪ ਕਰਕੇ ਇਨਸਾਫ਼ ਦੀ ਮੰਗ ਕੀਤੀ, ਜੋ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਬੀਤੇ ਦਿਨੀਂ ਪਿੰਡ ਆਕਲੀਆਂ ਕਲਾਂ ਦੇ ਇਕ ਪਿਤਾ, ਉਸ ਦੇ ਤਿੰਨ ਪੁੱਤਰਾਂ ਨੇ ਇਕ ਗ਼ਰੀਬ ਵਿਅਕਤੀ ਨੂੰ ਜ਼ਬਰਦਸਤੀ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਸੀ, ਜਿਸ ਦੌਰਾਨ ਉਸ ਵਿਅਕਤੀ ਦੀ ਬੀਤੀ ਰਾਤ ਮੌਤ ਹੋ ਗਈ ਹੈ।

Ad Position 21
repet_subhas-goyals [Copy P29]
ਪੀੜਤ ਪਰਿਵਾਰ ਦੇ ਮੈਂਬਰ ਇਨਸਾਫ਼ ਲਈ ਪਿੰਡ ਵਾਸੀ ਬਾਲਾ ਜੀ ਹਨੂੰਮਾਨ ਮੰਦਰ ਕੋਲ ਨੈਸ਼ਨਲ ਹਾਈਵੇ ’ਤੇ ਆਵਾਜਾਈ ਰੋਕਦੇ ਹੋਏ। ਤਸਵੀਰ: ਲਛਮਣ ਦਾਸ ਗਰਗ 06-09-2026
ਗੋਨਿਆਣਾ, 5 ਸਤੰਬਰ (ਲਛਮਣ ਦਾਸ ਗਰਗ)-ਅੱਜ ਸਥਾਨਕ ਹਨੂੰਮਾਨ ਮੰਦਰ ਕੋਲ ਪਿੰਡ ਆਕਲੀਆਂ ਕਲਾਂ ਦੇ ਨਿਵਾਸੀਆਂ ਨੇ ਸੜਕੀ ਆਵਾਜਾਈ ਠੱਪ ਕਰਕੇ ਇਨਸਾਫ਼ ਦੀ ਮੰਗ ਕੀਤੀ, ਜੋ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਬੀਤੇ ਦਿਨੀਂ ਪਿੰਡ ਆਕਲੀਆਂ ਕਲਾਂ ਦੇ ਇਕ ਪਿਤਾ, ਉਸ ਦੇ ਤਿੰਨ ਪੁੱਤਰਾਂ ਨੇ ਇਕ ਗ਼ਰੀਬ ਵਿਅਕਤੀ ਨੂੰ ਜ਼ਬਰਦਸਤੀ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਸੀ, ਜਿਸ ਦੌਰਾਨ ਉਸ ਵਿਅਕਤੀ ਦੀ ਬੀਤੀ ਰਾਤ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਪਿਆਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਆਕਲੀਆਂ ਕਲਾਂ ਜੋ ਕਿ ਪਿੰਡ ਦੇ ਸਮਸ਼ਾਨਘਾਟ ਵਿਚ ਗਿਆ ਸੀ ਕਿ ਕਿਸੇ ਪੁਰਾਣੀ ਰੰਜ਼ਿਸ ਨੂੰ ਲੈ ਕੇ ਐਨੇ ਨੂੰ ਪਿੰਡ ਦੇ ਹੀ ਲੱਖਾ ਸਿੰਘ ਨੇ ਆ ਕੇ ਉਸ ਨੂੰ ਬੁਰਾ ਭਲਾ ਕਿਹਾ ਅਤੇ ਅੱਪ ਸ਼ਬਦ ਬੋਲਣ ਲੱਗਾ ਅਤੇ ਧੱਕਾ ਮਾਰ ਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਲੱਖਾ ਸਿੰਘ ਦੇ ਨਾਲ ਆਏ ਉਸ ਦੇ ਭਰਾ ਲਾਭ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਕੱਢੀ ਅਤੇ ਦੋ ਹੋਰ ਵਿਅਕਤੀਆਂ ਨੇ ਗੁਰਪਿਆਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਜ਼ਬਰਦਸਤੀ ਉਸ ਦੇ ਮੂੰਹ ਵਿਚ ਪਾ ਦਿੱਤੀ ਜਿਸ ਦੌਰਾਨ ਗੁਰਪਿਆਰ ਸਿੰਘ ਦੀ ਹਾਲਤ ਵਿਗੜਦੀ ਦੇਖ ਕੇ ਉਕਤ ਚਾਰੋਂ ਉਥੋਂ ਫ਼ਰਾਰ ਹੋ ਗਏ। ਲਾਭ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਗੁਰਪਿਆਰ ਸਿੰਘ ਦੇ ਨਜ਼ਾਇਜ਼ ਸਬੰਧ ਸਨ। ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ’ਤੇ ਗੁਰਪਿਆਰ ਸਿੰਘ ਨੂੰ ਗੋਨਿਆਣਾ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਉਕਤ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੁਝ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਬਠਿੰਡਾ ਸਾਇਡ ਨੈਸ਼ਨਲ ਹਾਈਵੇ-54 ’ਤੇ ਧਰਨਾ ਲਗਾਕੇ ਆਵਾਜਾਈ ਬੰਦ ਕਰ ਦਿੱਤੀ। ਸੂਚਨਾ ਮਿਲਣ ’ ਤੇ ਪੁਲਿਸ ਅਤੇ ਪ੍ਰਿਤਪਾਲ ਸਿੰਘ ਡੀ. ਐਸ. ਪੀ. ਵੀ ਪਹੁੰਚੇ। ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਕਤ ਮਾਮਲੇ ਵਿਚ ਮਹਿੰਦਰ ਸਿੰਘ ਅਤੇ ਉਸ ਦੇ ਤਿੰਨ ਲੜਕਿਆਂ ਲਾਭ ਸਿੰਘ, ਲੱਖਾ ਸਿੰਘ ਤੇ ਡਿੰਪੀ ਸਿੰਘ ਵਾਸੀਆਨ ਆਕਲੀਆ ਕਲਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਭ ਸਿੰਘ ਤੇ ਲੱਖਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਨ੍ਹਾਂ ਕਿਹਾ ਬੀਤੀ ਰਾਤ ਗੁਰਪਿਆਰ ਸਿੰਘ ਦੀ ਮੌਤ ਹੋ ਗਈ ਸੀ, ਹੁਣ ਉਕਤ ਕੇਸ ਦੀਆਂ ਧਰਾਵਾਂ ਵਿਚ ਵਾਧਾ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਗਰੁੱਪ ਆਫ਼ ਕਾਲਜਿਜ਼ ਦੀ ਨੈਸ਼ਨਲ ਐਥਲੈਟਿਕਸ ਮੀਟ-2026 ਵਿਚ ਤਗਮਾ ਜੇਤੂ ਖਿਡਾਰੀਆਂ ਨੇ ਹਿੱਸਾ ਲਿਆ ਅਗਲੀ ਖ਼ਬਰ ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ, ਇਕ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ
Ad Position 24