06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਦੇਸ਼ ਦੇ ਭਵਿੱਖ ਤੇ ਇਕ ਪੀੜ੍ਹੀ ਦੇ ਨਿਰਮਾਤਾ ਹਨ-ਮਲੂਕਾ

ਭਗਤਾ ਭਾਈਕਾ, 5 ਸਤੰਬਰ (ਸੁਖਪਾਲ ਸਿੰਘ ਸੋਨੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰੇ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕੇ ਅਧਿਆਪਕ ਦੇਸ਼ ਦੇ ਭਵਿੱਖ ਅਤੇ ਨੌਜਵਾਨ ਪੀੜੀ ਦੇ ਨਿਰਮਾਤਾ ਹਨ। ਮਲੂਕਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਤੇ ਸਮਾਜ ਦੀ ਵਿਕਾਸ ’ਚ ਸਭ ਤੋਂ ਵੱਡਾ ਯੋਗਦਾਨ ਅਧਿਆਪਕ ਵਰਗ ਦਾ ਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਭਗਤਾ ਭਾਈਕਾ, 5 ਸਤੰਬਰ (ਸੁਖਪਾਲ ਸਿੰਘ ਸੋਨੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰੇ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕੇ ਅਧਿਆਪਕ ਦੇਸ਼ ਦੇ ਭਵਿੱਖ ਅਤੇ ਨੌਜਵਾਨ ਪੀੜੀ ਦੇ ਨਿਰਮਾਤਾ ਹਨ। ਮਲੂਕਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਤੇ ਸਮਾਜ ਦੀ ਵਿਕਾਸ ’ਚ ਸਭ ਤੋਂ ਵੱਡਾ ਯੋਗਦਾਨ ਅਧਿਆਪਕ ਵਰਗ ਦਾ ਹੀ ਹੈ। ਅਧਿਆਪਕ ਬੱਚਿਆਂ ਨੂੰ ਜ਼ਿੰਦਗੀ ’ਚ ਮਿਹਨਤ ਇਮਾਨਦਾਰੀ ਤੇ ਅਨੁਸਾਸ਼ਨ ਦਾ ਪਾਠ ਪੜ੍ਹਾਉਂਦੇ ਹਨ ਜੋ ਬੱਚੇ ਜ਼ਿੰਦਗੀ ਵਿਚ ਉੱਚੇ ਮੁਕਾਮ ’ਤੇ ਪਹੁੰਚਦੇ ਹਨ, ਉਨ੍ਹਾਂ ਦੀ ਮਜ਼ਬੂਤ ਨੀਂਹ ਅਧਿਆਪਕ ਹੀ ਰੱਖਦੇ ਹਨ। ਅਧਿਆਪਕ ਦਿਵਸ ਸਿਰਫ਼ ਇਕ ਰਸਮ ਵਜੋਂ ਹੀ ਨਹੀਂ ਮਨਾਉਣਾ ਚਾਹੀਦਾ। ਪੰਜਾਬ ’ਚ ਆਮ ਆਦਮੀ ਪਾਰਟੀ ਦਾ ਅਧਿਆਪਕ ਵਰਗ ਪ੍ਰਤੀ ਰਵੱਈਆ ਉਦਾਸੀਨ ਹੀ ਰਿਹਾ ਹੈ। ਸਰਕਾਰ ਨੇ ਆਪਣੇ ਐਲਾਨ ਮੁਤਾਬਿਕ 8736 ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ। ਜਿਹੜੇ ਅਧਿਆਪਕ ਪੱਕੇ ਵੀ ਕੀਤੇ ਉਨ੍ਹਾਂ ਨੂੰ ਪੂਰੇ ਲਾਭ ਨਹੀਂ ਦਿੱਤੇ ਜਾ ਰਹੇ। ਆਪਣੇ ਹੱਕਾਂ ਲਈ ਅੰਦੋਲਨ ਕਰਨ ਵਾਲ਼ੇ ਅਧਿਆਪਕਾਂ ’ਤੇ ਸਰਕਾਰ ਦੀ ਸ਼ਹਿ ’ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਮੰਗਾ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਛੇਵੇਂ ਪੇ ਕਮਿਸ਼ਨ ਦੇ ਲਾਭ ਨਹੀਂ ਦਿੱਤੇ ਗਏ ਤੇ ਨਾ ਹੀ ਉਨ੍ਹਾਂ ਦਾ ਮੁੱਖ ਵਿਭਾਗ ’ਚ ਰਲੇਵਾਂ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਅਦਾਲਤੀ ਸਹਾਰਾ ਲੈਣਾ ਸਰਕਾਰ ਦੀ ਵੱਡੀ ਨਾਕਾਮੀ ਹੈ। ਮਲੂਕਾ ਨੇ ਕਿਹਾ ਕੇ ਸੂਬੇ ’ਚ ਭਾਜਪਾ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਅਧਿਆਪਕਾਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂਜਾਣਗੀਆਂ। ਇਸ ਮੌਕੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ, ਗੁਰਜੀਤ ਸਿੰਘ ਗੋਰਾ ਦਿਉਣ ਯੂਥ ਵਿੰਗ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ ਨੇ ਵੀ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ 40 ਬੱਸਾਂ ਰਾਹੀਂ ਹਜ਼ਾਰਾਂ ਵਰਕਰ ਤੇ ਖੇਡ ਪ੍ਰੇਮੀ ਬਠਿੰਡਾ ਲਈ ਰਵਾਨਾ ਅਗਲੀ ਖ਼ਬਰ ਗੁਰੂ ਹਰਗੋਬਿੰਦ ਸਕੂਲ ਨਥਾਣਾ ਵਿਖੇ ਮਨਾਇਆ ਅਧਿਆਪਕ ਦਿਵਸ
Ad Position 24