06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਨੇ 23 ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਫ਼ਰੀਦਕੋਟ, 6 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਸੁਸ਼ੀਲ ਕੁਮਾਰ ਦੀ ਦੇਖ-ਰੇਖ ਬਲਾਕ ਫ਼ਰੀਦਕੋਟ-2 ਦੇ ਸਿੱਖਿਆ ਖੇਤਰ ’ਚ ਨਿਵੇਕਲੀਆਂ ਪੈੜ੍ਹਾਂ ਪਾਉਣ ਵਾਲੇ 23 ਅਧਿਆਪਕਾਂ ਨੂੰ ਬਲਾਕ ਰਿਸੋਰਸ ਕੇਂਦਰ ਫ਼ਰੀਦਕੋਟ ਵਿਖੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਦੇ ਸਨਮਾਨ ਲਈ ਕੀਤੇ ਸਮਾਗਮ ’ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-2 ਸ਼ੁਸ਼ੀਲ ਆਹੂਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

Ad Position 21
repet_subhas-goyals [Copy P29]
ਬਲਾਕ ਫ਼ਰੀਦਕੋਟ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਸੁਸ਼ੀਲ ਆਹੂਜਾ, ਨਾਲ ਬਲਾਕ ਕੋਆਰਡੀਨੇਟਰ ਅਮਰਿੰਦਰ ਸਿੰਘ ਬੰਟੀ ਅਤੇ ਹੋਰ। ਤਸਵੀਰ : ਮਿੰਦਾ। 07-09-2026
ਫ਼ਰੀਦਕੋਟ, 6 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਸੁਸ਼ੀਲ ਕੁਮਾਰ ਦੀ ਦੇਖ-ਰੇਖ ਬਲਾਕ ਫ਼ਰੀਦਕੋਟ-2 ਦੇ ਸਿੱਖਿਆ ਖੇਤਰ ’ਚ ਨਿਵੇਕਲੀਆਂ ਪੈੜ੍ਹਾਂ ਪਾਉਣ ਵਾਲੇ 23 ਅਧਿਆਪਕਾਂ ਨੂੰ ਬਲਾਕ ਰਿਸੋਰਸ ਕੇਂਦਰ ਫ਼ਰੀਦਕੋਟ ਵਿਖੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਦੇ ਸਨਮਾਨ ਲਈ ਕੀਤੇ ਸਮਾਗਮ ’ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-2 ਸ਼ੁਸ਼ੀਲ ਆਹੂਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਅਧਿਆਪਕ ਜਗਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਔਲਖ, ਬਲਜਿੰਦਰ ਕੌਰ ਸਰਕਾਰੀ ਸ.ਪ੍ਰ.ਸ. ਵਾਂਦਰ ਜਟਾਣਾ, ਪਰਮਜੀਤ ਕੌਰ ਸ.ਪ੍ਰ.ਸ ਦੁਆਰੇਆਣਾ, ਰਣਜੀਤ ਕੌਰ ਸ.ਪ੍ਰ.ਸ ਦਸਮੇਸ ਨਗਰ ਫ਼ਰੀਦਕੋਟ, ਮਨਦੀਪ ਕੌਰ ਸ.ਪ੍ਰ.ਸ ਟਿੱਬੀ ਭਰਾਈਆਂ, ਜਸਵਿੰਦਰ ਕੌਰ ਸ.ਪ੍ਰ.ਸ. ਸੰਧਵਾਂ, ਜਸਬੀਰ ਸਿੰਘ ਸ.ਪ੍ਰ.ਸ. ਸੰਧਵਾਂ, ਅਰਸ਼ਦੀਪ ਸਿੰਘ ਸ.ਪ੍ਰ.ਸ. ਸਿੱਖਾਂਵਾਲਾ, ਸਤੀਸ਼ ਕੁਮਾਰ ਸ.ਪ੍ਰ.ਸ. ਸਿੱਖਾਂਵਾਲਾ, ਜਸਵੀਰ ਸਿੰਘ ਸ.ਪ੍ਰ.ਸ. ਢੀਮਾਂਵਾਲੀ, ਪਰਮਜੀਤ ਸਿੰਘ ਸ.ਪ੍ਰ.ਸ. ਵਾਂਦਰ ਜਟਾਣਾ, ਵੀਰਪਾਲ ਕੌਰ ਸ.ਪ੍ਰ.ਸ. ਵਾਂਦਰ ਜਟਾਣਾ, ਮਨਦੀਪ ਸਿੰਘ ਸ.ਪ੍ਰ.ਸ. ਦੁਆਰੇਆਣਾ, ਰਮਨਪ੍ਰੀਤ ਕੌਰ ਸ.ਪ੍ਰ.ਸ. ਹਰਿੰਦਰਾ ਫ਼ਰੀਦਕੋਟ, ਗੁਰਪਾਲ ਕੌਰ ਸ.ਪ੍ਰ.ਸ. ਢੀਮਾਂਵਾਲੀ, ਕੁਲਵਿੰਦਰ ਕੌਰ ਸ.ਪ੍ਰ.ਸ. ਢੀਮਾਂਵਾਲੀ, ਸਿਮਰਪ੍ਰੀਤ ਅਰੋੜਾ ਸ.ਪ੍ਰ.ਸ. ਬੀੜ ਚਹਿਲ, ਸੀਮਾ ਰਾਣੀ ਸ.ਪ੍ਰ.ਸ. ਬਲਬੀਰ ਫ਼ਰੀਦਕੋਟ, ਮਮਤਾ ਦੇਵੀ ਸ.ਪ੍ਰ.ਸ. ਬਲਬੀਰ ਫ਼ਰੀਦਕੋਟ, ਅਮਨਦੀਪ ਕੌਰ ਸ.ਪ੍ਰ.ਸ. ਦੁਆਰੇਆਣਾ, ਮਨਜੀਤ ਕੌਰ ਸ.ਪ੍ਰ.ਸ. ਦੁਆਰੇਆਣਾ, ਆਂਚਲ ਸ.ਪ੍ਰ.ਸ. ਦੁਆਰੇਆਣਾ ਅਤੇ ਕੁਲਦੀਪ ਕੌਰ ਸ.ਪ੍ਰ.ਸ. ਔਲਖ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਕੋਆਰਡੀਨੇਟਰ ਅਮਨਿੰਦਰ ਸਿੰਘ, ਰਾਜੀਵ ਮਹਿਤਾ, ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰ ਕੁਮਾਰ ਸ਼ਰਮਾ, ਸੈਂਟਰ ਹੈੱਡ ਟੀਚਰ ਸੁਖਦੇਵ ਸਿੰਘ ਸਹੋਤਾ ਅਤੇ ਸੈਂਟਰ ਹੈਡ ਟੀਚਰ ਬਲਦੇਵ ਸਿੰਘ ਔਲਖ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਅਤੇ ਕਲੱਬ ਨੇ ਮ੍ਰਿਤਕ ਦੇਹ ਸੰਭਾਲ ਕੇਂਦਰ ਦੀ ਰਸਮੀ ਸ਼ੁਰੂਆਤ ਕੀਤੀ ਅਗਲੀ ਖ਼ਬਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਖੱਡੇ ’ਚ ਧਸੀ
Ad Position 24