ਨਗਰ ਪੰਚਾਇਤ ਅਤੇ ਕਲੱਬ ਨੇ ਮ੍ਰਿਤਕ ਦੇਹ ਸੰਭਾਲ ਕੇਂਦਰ ਦੀ ਰਸਮੀ ਸ਼ੁਰੂਆਤ ਕੀਤੀ
ਬਰਗਾੜੀ, 6 ਸਤੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਦੀ ਯੂਥ ਸਪਰੋਟਸ ਕਲੱਬ ਬਰਗਾੜੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਬਰਗਾੜੀ ਵਿਖੇ ਮ੍ਰਿਤਕ ਦੇਹ ਸੰਭਾਲ ਕੇਂਦਰ ਦੀ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਬਣ ਕਿ ਤਿਆਰ ਹੋ ਚੁੱਕੀ ਸੀ। ਪ੍ਰੰਤੂ ਇਸ ’ਚ ਲੋੜੀਦੀ ਮਸ਼ੀਨਰੀ ਦੀ ਘਾਟ ਕਾਰਨ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਅਧੂਰਾ ਪਿਆ ਸੀ ਜਿਸ ਨੂੰ ਪੂਰਾ ਕਰਨ ਲਈ ਕਲੱਬ ਯਤਨਸ਼ੀਲ ਸੀ।
ਬਰਗਾੜੀ, 6 ਸਤੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਦੀ ਯੂਥ ਸਪਰੋਟਸ ਕਲੱਬ ਬਰਗਾੜੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਬਰਗਾੜੀ ਵਿਖੇ ਮ੍ਰਿਤਕ ਦੇਹ ਸੰਭਾਲ ਕੇਂਦਰ ਦੀ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਬਣ ਕਿ ਤਿਆਰ ਹੋ ਚੁੱਕੀ ਸੀ। ਪ੍ਰੰਤੂ ਇਸ ’ਚ ਲੋੜੀਦੀ ਮਸ਼ੀਨਰੀ ਦੀ ਘਾਟ ਕਾਰਨ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਅਧੂਰਾ ਪਿਆ ਸੀ ਜਿਸ ਨੂੰ ਪੂਰਾ ਕਰਨ ਲਈ ਕਲੱਬ ਯਤਨਸ਼ੀਲ ਸੀ। ਕਲੱਬ ਦੀਆਂ ਸਿਰਤੋੜ ਕੋਸ਼ਿਸਾਂ ਸਦਕਾ ਇਸ ’ਚ ਵੱਡੇ ਫਰੀਜਰ, ਸੀ.ਸੀ.ਟੀ ਕੈਮਰੇ, ਰਿਹਾਇਸ਼ ਲਈ ਕਮਰੇ ਅਤੇ ਹੋਰ ਲੋੜੀਦੀ ਮਸ਼ੀਨਰੀ ਇਸ ’ਚ ਲੱਗ ਜਾਣ ਨਾਲ ਇਹ ਪੂਰੀ ਤਰ੍ਹਾਂ ਬਣ ਕਿ ਮੁਕੰਮਲ ਹੋ ਚੁੱਕਾ ਸੀ ਮੁਕੰਮਲ ਹੋਣ ਤੇ ਅੱਜ ਨਗਰ ਪੰਚਾਇਤ ਅਤੇ ਕਲੱਬ ਵਲੋਂ ਇਸ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰ ਦਿੱਤੀ ਗਈ। ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਯੂਥ ਕਲੱਬਾਂ ਦਾ ਸਬੰਧ ਜ਼ਿਆਦਤਰ ਖੇਡਾਂ ਨਾਲ ਹੁੰਦਾ ਹੈ। ਪ੍ਰੰਤੂ ਕਲੱਬ ਵਲੋਂ ਕੀਤਾ ਸਮਾਜ ਸੇਵਾ ਦਾ ਕੰਮ ਪ੍ਰਸੰਸਾਯੋਗ ਹੈ। ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆਂ ਕਿ ਉਹ ਸਰਪੰਚ ਦੇ ਅਹੁਦੇ ’ਤੇ ਹੁੰਦਿਆਂ ਵੀ ਪੂਰਾ ਸਹਿਯੋਗ ਦਿੰਦੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਉਹ ਕਲੱਬ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਆਪ ਆਗੂ ਜਸਮੇਲ ਸਿੰਘ ਕਾਕਾ ਬਰਾੜ ਨੇ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾਂ ਦੇ ਸ਼ੁਰੂ ਹੋਣ ਨਾਲ ਬਰਗਾੜੀ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਅੱਜ ਦੇ ਸਮੇਂ ਦੀ ਲੋੜ ਪੂਰੀ ਹੋਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਹਰਦੀਪ ਸਿੰਘ ਸੰਧੂ, ਸਰਪੰਚ ਪ੍ਰਤਾਪ ਸਿੰਘ, ਗੁਰਮੀਤ ਸਿੰਘ ਪੱਪੂ ਬਰਾੜ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ, ਜਗਸੀਰ ਸਿੰਘ ਜੱਗਾ ਗੋਂਦਾਰਾ, ਅਮਰਜੀਤ ਸਿੰਘ ਗੋਂਦਾਰਾ, ਗੁਰਸੇਵਕ ਸਿੰਘ ਗੋਂਦਾਰਾ, ਪ੍ਰਧਾਨ ਰਣਜੀਤ ਸਿੰਘ, ਬਲਜੀਤ ਸ਼ਰਮਾ, ਜੀਵਨ ਢਿੱਲੋਂ, ਅਜੈਪਾਲ ਸਿੰਘ, ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਵੀਰ ਚੰਦ ਸ਼ਰਮਾ ਪੰਚ, ਪਾਲੀ ਸ਼ਰਮਾ, ਰਵੀ ਸ਼ਰਮਾ, ਦਵਿੰਦਰ ਅਰਸ਼ੀ, ਟੇਕ ਚੰਦ ਅਰਸ਼ੀ, ਵਿਜੈ ਬਰਗਾੜੀ, ਕੇਵਲ ਢਿੱਲੋਂ, ਕੁਲਵਿੰਦਰ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਹਰਬੰਸ ਸਿੰਘ ਢਿੱਲੋਂ ਪੰਚ, ਘੱਕੀ ਢਿੱਲੋਂ, ਲੱਭੀ ਬਰਾੜ, ਕੁਲਵੰਤ ਸਿੰਘ ਢਿੱਲੋਂ, ਗੋਰਾ ਢਿੱਲੋਂ, ਕੰਵਲ ਸ਼ਰਮਾ, ਪੀਤਾ ਢਿੱਲੋਂ, ਪਿ੍ਰਤਪਾਲ ਬਰਾੜ, ਚਮਕੌਰ ਸਿੰਘ ਪੰਚ, ਮਲਕੀਤ ਸਿੰਘ ਪੰਚ, ਚਤੁਰ ਦਾਸ ਸਾਬਕਾ ਪੰਚ, ਸੁਖਾ ਢਿੱਲੋਂ, ਰਾਜਾ ਢਿੱਲੋਂ, ਮਨਪ੍ਰੀਤ ਸ਼ਰਮਾਆਦਿ ਹਾਜ਼ਰ ਸਨ।