10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨੇ ਮਾਰੀ ਪੌਣੇ 8 ਲੱਖ ਰੁਪਏ ਦੀ ਠੱਗੀ- ਮਾਮਲਾ ਦਰਜ

ਗੋਨਿਆਣਾ, 10 ਸਤੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ’ਚ ਇਕ ਚਲਾਕ ਔਰਤ ਵਲੋਂ ਭੋਲੇ ਭਾਲੇ ਵਿਅਕਤੀ ਨੂੰ ਗੱਡੀ ਦਿਵਾਉਣ ਦੇ ਬਹਾਨੇ ਆਪਣੇ ਝਾਂਸੇ ’ਚ ਫਸਾ ਕੇ ਪੌਣੇ 8 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉੱਕਤ ਮਾਮਲੇ ਵਿਚ ਠੱਗੀ ਮਾਰਨ ਵਾਲੀ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੋਨਿਆਣਾ, 10 ਸਤੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ’ਚ ਇਕ ਚਲਾਕ ਔਰਤ ਵਲੋਂ ਭੋਲੇ ਭਾਲੇ ਵਿਅਕਤੀ ਨੂੰ ਗੱਡੀ ਦਿਵਾਉਣ ਦੇ ਬਹਾਨੇ ਆਪਣੇ ਝਾਂਸੇ ’ਚ ਫਸਾ ਕੇ ਪੌਣੇ 8 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉੱਕਤ ਮਾਮਲੇ ਵਿਚ ਠੱਗੀ ਮਾਰਨ ਵਾਲੀ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਹਰਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨੇਹੀਂਆਂ ਵਾਲਾ ਨੇ ਪੁਲਿਸ ਥਾਣਾ ਨੇਹੀਆਂ ਵਾਲਾ ਵਿਖੇ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਇਕ ਔਰਤ ਨੇ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 7,79,000 ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਵਿਅਕਤੀ ਨੇ ਅੱਗੇ ਕਿਹਾ ਕਿ ਉਸ ਨੇ ਔਰਤ ਤੋਂ ਕਈ ਵਾਰੀ ਆਪਣੇ ਰੁਪਈਆਂ ਦੀ ਮੰਗ ਵੀ ਕੀਤੀ ਪਰ ਉਸ ਔਰਤ ਨੇ ਹਾਲੇ ਤੀਕ ਉਕਤ ਰਕਮ ਨਹੀਂ ਮੋੜੀ । ਪੁਲਿਸ ਨੇ ਹਰਜਿੰਦਰ ਸਿੰਘ ਦੇ ਉਕਤ ਬਿਆਨਾਂ ਆਧਾਰਿਤ ਠੱਗੀ ਮਾਰਨ ਵਾਲੀ ਔਰਤ ਰੇਖਾ ਰਾਣੀ ਪਤਨੀ ਹਰਦੇਵ ਸਿੰਘ ਵਾਸੀ ਝੰਡੂਕੇ (ਮਾਨਸਾ) ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਠੱਗੀ ਮਾਰਨ ਵਾਲੀ ਔਰਤ ਦੀ ਭਾਲ ਜਾਰੀ ਹੈ ।
Ad Position 22
No active advertisement
ਪਿਛਲੀ ਖ਼ਬਰ 15 ਗ੍ਰਾਮ ਚਿੱਟੇ ਸਮੇਤ ਨਸ਼ਾ ਤਸਕਰ ਆਇਆ ਪੁਲਿਸ ਅੜਿੱਕੇ ਅਗਲੀ ਖ਼ਬਰ ਬਠਿੰਡਾ ਵਿਚ ਚੋਰਾਂ ਦੇ ਹੌਸਲੇ ਬੁਲੰਦ
Ad Position 24