ਐਡਵੋਕੇਟ ਸੰਜੀਵ ਲਹਿਰੀ ਦੇ ਪ੍ਰਧਾਨ ਚੁਣੇ ਜਾਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ
ਰਾਮਾਂ ਮੰਡੀ, 12 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸਨ ਨੇ ਨਵਾਂ ਪ੍ਰਧਾਨ ਚੁਣ ਲਿਆ ਹੈ। ਐਡਵੋਕੇਟ ਸੰਜੀਵ ਕੁਮਾਰ ਲਹਿਰੀ ਦੇ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿਚ ਨਗਰ ਕੌਂਸਲ ਰਾਮਾਂ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਮਿੱਤਲ ਕਾਲਾ, ਮਦਨ ਲਾਲ ਲਹਿਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ, ਤੇਲੂ ਰਾਮ ਲਹਿਰੀ ਸਾਬਕਾ ਕੌਂਸਲਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਸਿੰਗਲਾ, ਹੈਲਪਲਾਈਨ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲਹਿਰੀ, ਡਾ : ਸੋਹਣ ਲਾਲ ਕਲਿਆਣੀ, ਐਡਵੋਕੇਟ ਵਿਕਰਾਂਤ ਗੋਇਲ, ਪੁਨੀਤ ਬਾਂਸਲ, ਅਰੁਣ ਕੁਮਾਰ ਕਾਦੀ ਚੱਠਾ, ਕਾਲਾ ਬੰਗੀ, ਜੱਗੀ ਸਿੱਧੂ, ਰਿੰਕਾ ਮਿਸਤਰੀ, ਲਲਿਤ ਗੋਇਲ ਆਦਿ ਨੇ ਸੰਜੀਵ ਕੁਮਾਰ ਲਹਿਰੀ ਨੂੰ ਵਧਾਈ ਦਿੱਤੀ।
ਅਜੀਤ ਡੈਸਕ
13-09-2026