ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ਕਰਕੇ ਪਿੰਡ ਰਾਮਨਿਵਾਸ ਵਾਸੀਆਂ ਲਗਾਇਆ ਧਰਨਾ
ਬਾਲਿਆਂਵਾਲੀ, 12 ਸਤੰਬਰ (ਕੁਲਦੀਪ ਮਤਵਾਲਾ)- ਖੇਤੀ ਸੈਕਟਰ ਵਾਲੀ ਬਿਜਲੀ 8 ਘੰਟੇ ਨਾ ਆਉਣ ਕਰਕੇ ਰੋਸ ਵਜੋਂ ਪਿੰਡ ਰਾਮਨਿਵਾਸ ਦੇ ਪਿੰਡ ਵਾਸੀਆਂ ਵਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 66 ਕੇ. ਵੀ ਬਿਜਲੀ ਗਰਿੱਡ ਬਾਲਿਆਂਵਾਲੀ ਦੇ ਬਾਹਰ ਧਰਨਾ ਲਗਾਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਬਾਲਿਆਂਵਾਲੀ, 12 ਸਤੰਬਰ (ਕੁਲਦੀਪ ਮਤਵਾਲਾ)- ਖੇਤੀ ਸੈਕਟਰ ਵਾਲੀ ਬਿਜਲੀ 8 ਘੰਟੇ ਨਾ ਆਉਣ ਕਰਕੇ ਰੋਸ ਵਜੋਂ ਪਿੰਡ ਰਾਮਨਿਵਾਸ ਦੇ ਪਿੰਡ ਵਾਸੀਆਂ ਵਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 66 ਕੇ.ਵੀ ਬਿਜਲੀ ਗਰਿੱਡ ਬਾਲਿਆਂਵਾਲੀ ਦੇ ਬਾਹਰ ਧਰਨਾ ਲਗਾਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਹਥਿਆ ਲਈ ਪਰ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਬਣਨ ਤੋਂ ਪਹਿਲਾਂ ਮਾਨ ਸਰਕਾਰ ਨੇ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦੇ ਝੂਠੇ ਵਾਅਦੇ ਕਰਕੇ ਲੋਕਾਂ ਲੁਭਾ ਲਿਆ। ਹੁਣ ਹਾਲਾਤ ਇਹ ਹਨ ਕਿ ਮੋਟਰਾਂ ਵਾਲੀ ਬਿਜਲੀ ਸਪਲਾਈ ਸਹੀ ਢੰਗ ਨਾਲ ਨਾਲ ਮਿਲਣ ਕਰਕੇ ਕਿਸਾਨਾਂ ਦੇ ਝੋਨੇ ਸੁੱਕ ਰਹੇ ਹਨ। ਇਸ ਤੋਂ ਪਾਵਰਕਾਮ ਦੇ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਸਹਿਮਤੀ ਬਣਾਈ ਕਿ ਉਹ ਕਿਸਾਨਾਂ ਨੂੰ 8 ਘੰਟੇ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਨਿਰਵਿਘਨ ਦੇਣਗੇ ਅਤੇ ਤੁਰੰਤ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਅਤੇ ਧਰਨੇ ਦੀ ਸਮਾਪਤੀ ਕਰਨ ਦਾ ਐਲਾਨ ਕਰ ਦਿੱਤਾ। ਪ੍ਰਧਾਨ ਹਰੀ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਮਾਨ, ਇਕਬਾਲ ਸਿੰਘ ਆਦਿ ਕਿਸਾਨ ਆਗੂ ਤੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।