ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਐਲ. ਆਈ. ਸੀ. ਵਲੋਂ ਵਾਟਰ ਕੂਲਰ ਦਾਨ
ਬੱਲੂਆਣਾ, 12 ਸਤੰਬਰ (ਗੁਰਨੈਬ ਸਾਜਨ)- ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਬੱਚਿਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਮੰਗ ਨੂੰ ਦੇਖਦਿਆਂ ਐਲ ਆਈ ਸੀ ਆਫ਼ ਇੰਡੀਆ ਦੇ ਅਧਿਕਾਰੀਆਂ ਵਲੋਂ 50 ਲਿਟਰ ਦਾ ਵਾਟਰ ਕੂਲਰ ਦਾਨ ਕੀਤਾ ਗਿਆ। ਵਾਟਰ ਕੂਲਰ ਦਾਨ ਕਰਨ ਸਮੇਂ ਆਰ.
ਬੱਲੂਆਣਾ, 12 ਸਤੰਬਰ (ਗੁਰਨੈਬ ਸਾਜਨ)- ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਬੱਚਿਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਮੰਗ ਨੂੰ ਦੇਖਦਿਆਂ ਐਲ ਆਈ ਸੀ ਆਫ਼ ਇੰਡੀਆ ਦੇ ਅਧਿਕਾਰੀਆਂ ਵਲੋਂ 50 ਲਿਟਰ ਦਾ ਵਾਟਰ ਕੂਲਰ ਦਾਨ ਕੀਤਾ ਗਿਆ। ਵਾਟਰ ਕੂਲਰ ਦਾਨ ਕਰਨ ਸਮੇਂ ਆਰ.ਪੀ.ਸਿੰਘ ਮੈਨੇਜਰ ਸੇਲਜ਼ ਐਲ ਆਈ ਸੀ ਆਫ਼ ਇੰਡੀਆ ਡੀਓ ਲੁਧਿਆਣਾ, ਅਖਲੇਸ਼ ਚੰਦਰ ਸੀਨੀਅਰ ਬ੍ਰਾਂਚ ਮੈਨੇਜਰ ਬੀ.ਓ. ਬਠਿੰਡਾ, ਗੁਰਪ੍ਰੀਤ ਸਿੰਘ ਬ੍ਰਾਂਚ ਮੈਨੇਜਰ ਐਸ.ਓ. ਬਠਿੰਡਾ, ਮਨੋਜ ਕੁਮਾਰ ਐਲ.ਆਈ.ਸੀ. ਬਠਿੰਡਾ, ਉਪਰੰਤ ਐਲ.ਆਈ.ਸੀ. ਦੇ ਅਧਿਕਾਰੀਆਂ ਵਲੋਂ ਸਕੂਲ ’ਚ ਛਾਂਦਾਰ ਬੂਟੇ ਵੀ ਲਗਾਏ ਗਏ ਅਤੇ ਅਧਿਆਪਕਾਂ ਨੂੰ ਹੋਰ ਬੂਟੇ ਲਗਾਉਣ ਲਈ ਵੀ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਛਾਂਦਾਰ ਬੂਟੇ ਚਾਹੀਦੇ ਹਨ ਅਧਿਆਪਕ ਸਾਥੋਂ ਮੰਗਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਸਕੂਲ ਦੇ ਮੁੱਖ ਅਧਿਆਪਕ ਗੁਰਜੀਤ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਵਿਚ ਛਾਂਦਾਰ ਬੂਟੇ ਵੀ ਲਗਾਏ ਗਏ। ਸਕੂਲ ਦੇ ਮੁੱਖ ਅਧਿਆਪਕ ਗੁਰਜੀਤ ਸਿੰਘ ਨੇ ਐਲ.ਆਈ.ਸੀ. ਦੇ ਅਧਿਕਾਰੀਆਂ ਦਾ ਸਮੂਹ ਸਟਾਫ਼, ਬੱਚਿਆਂ ਦੇ ਮਾਪਿਆਂ ਵਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਲਈ 50 ਲੀਟਰ ਦਾ ਵਾਟਰ ਕੂਲਰ ਦੇ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਅਤੇ ਸਕੂਲ ਵਿਚ ਛਾਂਦਾਰ ਬੂਟੇ ਲਗਾਉਣ ਤੋਂ ਇਲਾਵਾ ਹੋਰ ਬੂਟੇ ਭੇਜਣ ਲਈ ਵੀ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਅਧਿਆਪਕ ਗੁਰਜੀਤ ਸਿੰਘ ਸਮੂਹ ਸਟਾਫ਼, ਨਵਦੀਪ ਕੌਰ ਚੇਅਰਪਰਸ਼ਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਮੈਂਬਰ, ਮਨਦੀਪ ਸਿੰਘ ਆਪ ਆਗੂ ਬਲਾਕ ਮੀਡੀਆ ਇੰਚਾਰਜ ਵੀ ਮੌਜੂਦ ਸਨ।