20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਇਫਕੋ ਵਲੋਂ ਬੁਢਲਾਡਾ ਵਿਖੇ ਸਿਖਲਾਈ ਕੈਂਪ ਲਗਾਇਆ

ਬੁਢਲਾਡਾ, 19 ਸਤੰਬਰ (ਸਵਰਨ ਸਿੰਘ ਰਾਹੀ)- ਇਫਕੋ ਵਲੋਂ ਇੱਥੇ ਲਗਾਏ ਸਿਖਲਾਈ ਕੈਂਪ ’ਚ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਅਤੇ ਸਹਿਕਾਰੀ ਇੰਸਪੈਕਟਰਾਂ ਨੇ ਭਾਗ ਲਿਆ। ਮੁੱਖ ਮਹਿਮਾਨਾਂ ਵਜੋਂ ਏ.

Ad Position 21
No active advertisement
ਅਜੀਤ ਡੈਸਕ 20-09-2026
ਬੁਢਲਾਡਾ, 19 ਸਤੰਬਰ (ਸਵਰਨ ਸਿੰਘ ਰਾਹੀ)- ਇਫਕੋ ਵਲੋਂ ਇੱਥੇ ਲਗਾਏ ਸਿਖਲਾਈ ਕੈਂਪ ’ਚ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਅਤੇ ਸਹਿਕਾਰੀ ਇੰਸਪੈਕਟਰਾਂ ਨੇ ਭਾਗ ਲਿਆ। ਮੁੱਖ ਮਹਿਮਾਨਾਂ ਵਜੋਂ ਏ.ਆਰ. ਸਹਿਕਾਰੀ ਸਭਾਵਾਂ ਬੁਢਲਾਡਾ ਗੁਰਜਸਪ੍ਰੀਤ ਸਿੰਘ ਸਰਾਂ, ਜੀਤ ਰਾਮ ਐਸ. ਐਮ. ਐਮ. ਇਫਕੋ ਅਤੇ ਓ. ਪੀ. ਪੂਨੀਆ ਰੀਜ਼ਨਲ ਮੈਨੇਜਰ ਇਫਕੋ ਬਠਿੰਡਾ ਸ਼ਾਮਿਲ ਸਨ। ਏ. ਆਰ. ਨੇ ਸਕੱਤਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਈ ਵੀ ਦਿੱਕਤ ਆਉਣ ’ਤੇ ਮਹਿਕਮੇ ਦੀ ਸਹਾਇਤਾ ਲੈਣ ਲਈ ਕਿਹਾ। ਇਫ਼ਕੋ ਅਧਿਕਾਰੀ ਨੇ ਨੈਨੋ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਹ ਰਵਾਇਤੀ ਖਾਦਾਂ ਦੀ ਮਾਤਰਾ ਘਟਾ ਕੇ ਵਾਤਾਵਰਣ ਨੂੰ ਬਚਾਉਣ ਤੇ ਪ੍ਰਦੂਸ਼ਣ ਨੂੰ ਰੋਕਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਆਰ. ਐਮ. ਨੇ ਕਿਹਾ ਕਿ ਯੂਰੀਆ ਦੀ ਖਪਤ ਵਧ ਰਹੀ ਹੈ ਅਤੇ ਐਨ. ਪੀ. ਕੇ. ਕਨਸੋਰਟੀਆ ਵਰਗੇ ਬਦਲਵਾਂ ’ਤੇ ਧਿਆਨ ਦੇਣ ਦੀ ਲੋੜ ਹੈ। ਬਲਕਰਨ ਸਿੰਘ ਟੈਰਿਟ੍ਰੀ ਮੈਨੇਜਰ ਇਫਕੋ ਐਮ.ਸੀ. ਨੇ ਖੇਤੀ ਰਸਾਇਣਾਂ, ਕੁਲਜੀਤ ਸਿੰਘ ਇਫਕੋ-ਟੋਕੀਓ ਨੇ ਸੁਸਾਇਟੀਆਂ ਲਈ ਬੀਮਾ ਯੋਜਨਾਵਾਂ ਅਤੇ ਗੁਰਪ੍ਰੀਤ ਸਿੰਘ ਆਈ. ਐਫ.ਐੱਫ. ਡੀ.ਸੀ. ਨੇ ਬੀਜਾਂ ਦੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ. ਸੀ. ਯੂ. ਮਾਨਸਾ, ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ, ਏ.ਜੀ. ਟੀ. ਅਜੈ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਦੇ ਵਿਰੋਧ ਸਦਕਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲੀ ਅੱਧ ਵਿਚਕਾਰ ਲਟਕੇ ਸੜਕ ਦੇ ਕਾਰਜ ਤੋਂ ਰਾਹਗੀਰ ਪ੍ਰ... ਅਗਲੀ ਖ਼ਬਰ ਕ੍ਰੋਨਿਕ ਟੋਟਲ ਆਕਲੂਜ਼ਨ ਐਂਜੀਓਪਲਾਸਟੀ ਨਾਲ 5 ਦਿਲ ਦੇ ਮਰੀਜ਼ਾਂ ਨੂੰ ਮਿਲਿਆ ਨਵਾਂ ਜੀਵਨ
Ad Position 24