20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਕਿਯੂ (ਡਕੌਂਦਾ) ਦੇ ਵਿਰੋਧ ਸਦਕਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲੀ ਅੱਧ ਵਿਚਕਾਰ ਲਟਕੇ ਸੜਕ ਦੇ ਕਾਰਜ ਤੋਂ ਰਾਹਗੀਰ ਪ੍ਰੇਸ਼ਾਨ

ਬਰੇਟਾ, 19 ਸਤੰਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੀ ਦਿਆਲਪੁਰਾ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕਿਆ ਪਿਆ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚਕਾਰ ਪਈਆਂ ਖੁੱਲ੍ਹੀਆਂ ਖੱਡਾਂ, ਬਿਖਰਿਆ ਮਲਬਾ ਤੇ ਧੂੜ ਦੇ ਗੁਬਾਰ ਲੋਕਾਂ ਲਈ ਹਰ ਪਲ ਖ਼ਤਰੇ ਦਾ ਕਾਰਨ ਬਣੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 20-09-2026
ਬਰੇਟਾ, 19 ਸਤੰਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੀ ਦਿਆਲਪੁਰਾ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕਿਆ ਪਿਆ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚਕਾਰ ਪਈਆਂ ਖੁੱਲ੍ਹੀਆਂ ਖੱਡਾਂ, ਬਿਖਰਿਆ ਮਲਬਾ ਤੇ ਧੂੜ ਦੇ ਗੁਬਾਰ ਲੋਕਾਂ ਲਈ ਹਰ ਪਲ ਖ਼ਤਰੇ ਦਾ ਕਾਰਨ ਬਣੇ ਹੋਏ ਹਨ। ਸਥਾਨਕ ਦੁਕਾਨਦਾਰਾਂ ਤੇ ਵਸਨੀਕਾਂ ਦਾ ਕਹਿਣਾ ਹੈ ਕਿ ਕੰਮ ਸ਼ੁਰੂ ਹੋਣ ਸਮੇਂ ਜਲਦ ਮੁਕੰਮਲ ਹੋਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਕੰਮ ਅਧੂਰਾ ਪਿਆ ਹੈ। ਨਾ ਤਾਂ ਸੜਕ ’ਤੇ ਢੁਕਵੇਂ ਚਿਤਾਵਨੀ ਬੋਰਡ ਲਾਏ ਗਏ ਹਨ ਅਤੇ ਨਾ ਹੀ ਰਾਤ ਸਮੇਂ ਕੋਈ ਬੈਰੀਕੇਡਿੰਗ ਦਾ ਪ੍ਰਬੰਧ ਹੈ, ਜਿਸ ਕਰ ਕੇ ਕਈ ਵਾਰ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਸਕੂਲੀ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਟੁੱਟੀ-ਫੁੱਟੀ ਸੜਕ ਤੋਂ ਲੰਘਣਾ ਹੋਰ ਵੀ ਔਖਾ ਹੋ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਸਬੰਧਿਤ ਠੇਕੇਦਾਰ ਤੇ ਵਿਭਾਗ ਦੋਵੇਂ ਹੀ ਇਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਪੱਲਾ ਝਾੜ ਰਹੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੁਕਿਆ ਹੋਇਆ ਕੰਮ ਜਲਦ ਮੁਕੰਮਲ ਕੀਤਾ ਜਾਵੇ ਅਤੇ ਉਦੋਂ ਤੱਕ ਸੜਕ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ ਅਗਲੀ ਖ਼ਬਰ ਇਫਕੋ ਵਲੋਂ ਬੁਢਲਾਡਾ ਵਿਖੇ ਸਿਖਲਾਈ ਕੈਂਪ ਲਗਾਇਆ
Ad Position 24