ਬਜਾਜ ਫਾਇਨੈਂਸ ਵਲੋਂ ਬਠਿੰਡਾ ’ਚ ਪਹਿਲੀ ਵਾਰ ਡੀਲਰ ਸੰਵਾਦ
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਜਾਜ ਫਾਇਨੈਂਸ ਵਲੋਂ ਬਠਿੰਡਾ ਵਿਚ ਪਹਿਲੀ ਵਾਰ ਡੀਲਰ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਠਿੰਡਾ ਦੇ ਸਾਰੇ ਦੋ-ਪਹੀਆਂ ਡੀਲਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਵਾਦ ਦੌਰਾਨ ਦੋ-ਪਹੀਆਂ ਬਿਜ਼ਨਸ ਨਾਲ ਜੁੜੇ ਨਵੇਂ ਬਦਲਾਵਾਂ ਅਤੇ ਡਿਜੀਟਲ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਜਾਜ ਫਾਇਨੈਂਸ ਵਲੋਂ ਬਠਿੰਡਾ ਵਿਚ ਪਹਿਲੀ ਵਾਰ ਡੀਲਰ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਠਿੰਡਾ ਦੇ ਸਾਰੇ ਦੋ-ਪਹੀਆਂ ਡੀਲਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਵਾਦ ਦੌਰਾਨ ਦੋ-ਪਹੀਆਂ ਬਿਜ਼ਨਸ ਨਾਲ ਜੁੜੇ ਨਵੇਂ ਬਦਲਾਵਾਂ ਅਤੇ ਡਿਜੀਟਲ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਬਜਾਜ ਫਾਈਨੈਂਸ ਦੇ ਆਪਣੇ ਡਿਜੀਟਲ ਪਲੇਟ ਫਾਰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਵੇਂ ਡਿਜੀਟਲ ਪ੍ਰੋਸੈਸਾਂ ਅਤੇ ਸੁਵਿਧਾਵਾਂ ਰਾਹੀਂ ਦੋਪਹੀਆਂ ਡੀਲਰ ਆਪਣੇ ਗਾਹਕਾਂ ਨੂੰ ਹੋਰ ਬਿਹਤਰ ਅਤੇ ਤੇਜ਼ ਸੇਵਾ ਪ੍ਰਦਾਨ ਕਰ ਸਕਦੇ ਹਨ ਅਤੇ ਆਪਣੇ ਬਿਜ਼ਨਸ ਨੂੰ ਹੋਰ ਵਧਾ ਸਕਦੇ ਹਨ ।