10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੀਪ ਨਗਰ ਇਲਾਕੇ ’ਚ ਔਰਤ ਦੀ ਗਲੀ ਸੜੀ ਲਾਸ਼ ਮਿਲੀ

ਬਠਿੰਡਾ, 10 ਅਕਤੂਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਹਾਜੀ ਰਤਨ ਰੋਡ ’ਤੇ ਦੀਪ ਸਿੰਘ ਨਗਰ ਦੇ ਇਕ ਖਾਲੀ ਪਲਾਟ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਸਬੰਧੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਹਰਬੰਸ ਸਿੰਘ, ਸੰਦੀਪ ਗਿੱਲ, ਰਾਜੇਂਦਰ ਕੁਮਾਰ, ਕਮਲ ਗਰਗ ਦੋ ਸਹਾਰਾ ਐਂਬੂਲੈਂਸਾਂ ਨਾਲ ਘਟਨਾ ਸਥਾਨ ’ਤੇ ਪਹੁੰਚੇ। ਜਦੋਂ ਸਹਾਰਾ ਵਰਕਰਾਂ ਨੇ ਖਾਲੀ ਪਲਾਟ ’ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਪਾਸੇ ਝਾੜੀਆਂ ਵਿਚ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਮਿਲੀ।

Ad Position 21
No active advertisement
ਅਜੀਤ ਡੈਸਕ 11-10-2026
ਬਠਿੰਡਾ, 10 ਅਕਤੂਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਹਾਜੀ ਰਤਨ ਰੋਡ ’ਤੇ ਦੀਪ ਸਿੰਘ ਨਗਰ ਦੇ ਇਕ ਖਾਲੀ ਪਲਾਟ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਸਬੰਧੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਹਰਬੰਸ ਸਿੰਘ, ਸੰਦੀਪ ਗਿੱਲ, ਰਾਜੇਂਦਰ ਕੁਮਾਰ, ਕਮਲ ਗਰਗ ਦੋ ਸਹਾਰਾ ਐਂਬੂਲੈਂਸਾਂ ਨਾਲ ਘਟਨਾ ਸਥਾਨ ’ਤੇ ਪਹੁੰਚੇ। ਜਦੋਂ ਸਹਾਰਾ ਵਰਕਰਾਂ ਨੇ ਖਾਲੀ ਪਲਾਟ ’ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਪਾਸੇ ਝਾੜੀਆਂ ਵਿਚ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਮਿਲੀ। ਸੰਬੰਧਿਤ ਥਾਣਾ ਖੇਤਰ ਦੇ ਵਰਧਮਾਨ ਚੌਕੀ ਪੁਲਿਸ ਸਟੇਸ਼ਨ ਟੀਮ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ ਅਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਟੀਮ ਨੇ ਲਾਸ਼ ਬਾਰੇ ਜਾਣਕਾਰੀ ਦਿੱਤੀ ਕਿ ਔਰਤ ਦੇ ਦੋਵੇਂ ਹੱਥਾਂ ’ਤੇ ਨਾਮ ਟੈਟੂ ਸਨ-ਰੂਪਾ, ਚੰਦਾ, ਵਿਕਰਮ, ਅਜੈ, ਅਤੇ ਇਕ ਦਾ ਨਾਮ ਪਤਾ ਨਹੀਂ ਲੱਗ ਸਕਿਆ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ। ਅਣਪਛਾਤੀ ਮ੍ਰਿਤਕ ਔਰਤ ਦੀ ਉਮਰ 35-40 ਸਾਲ ਜਾਪਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਲਈ ਕੀਤੀ ਅਰਦ... ਅਗਲੀ ਖ਼ਬਰ ਨੌਜਵਾਨ ਬਿਜਲੀ ਮਕੈਨਿਕ ਦੀ ਅਚਾਨਕ ਮੌਤ ਨੂੰ ਲੈ ਕੇ ਸ਼ਹਿਰ ’ਚ ਸੋਗ ਦੀ ਲਹਿਰ
Ad Position 24