ਬੁਲਾਡੇਵਾਲਾ ਸਕੂਲ ਦੀਆਂ ਖੋ-ਖੋ ਖਿਡਾਰਨਾਂ ਦਾ ਸਨਮਾਨ
ਬੱਲੂਆਣਾ, 12 ਅਕਤੂਬਰ (ਗੁਰਨੈਬ ਸਾਜਨ)- ਚੜ੍ਹਦੀ ਕਲਾ ਯੂਥ ਸਰਵਿਸ ਕਲੱਬ ਬੁਲਾਡੇ ਵਾਲਾ ਦੇ ਵਲੰਟੀਅਰਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਲਾਡੇਵਾਲਾ ਵਿਖੇ ਪ੍ਰਿੰਸੀਪਲ ਮੀਨਾ ਰਾਣੀ ਦੀ ਅਗਵਾਈ ਹੇਠ ਸਕੂਲ ਦੀਆਂ ਖਿਡਾਰਨਾਂ ਜੋ ਓਪਨ ਖੋ-ਖੋ ਵਿਚ ਦੂਜੇ ਸਥਾਨ ‘ਤੇ ਆਉਣ ਦੀ ਖ਼ੁਸ਼ੀ ਵਿਚ ਸਵੇਰ ਦੀ ਸਭਾ ਦੌਰਾਨ ਪਿੰਡ ਦੀ ਪੰਚਾਇਤ, ਖਿਡਾਰੀਆਂ ਦੇ ਮਾਪਿਆਂ, ਗ੍ਰਾਮ ਪੰਚਾਇਤ, ਸਕੂਲ ਸਟਾਫ਼ ਦੀ ਹਾਜ਼ਰੀ ‘ਚ ਸਨਮਾਨ ਕੀਤਾ ਗਿਆ। ਚੱਠੇਵਾਲਾ ਪਿੰਡ ਵਿਚ ਹੋਏ ਓਪਨ ਖੋ-ਖੋ ਮੁਕਾਬਲੇ ਵਿਚ ਬੁਲਾਡੇਵਾਲਾ ਸਕੂਲ ਦੀਆਂ ਟੀਮਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।
ਬੱਲੂਆਣਾ, 12 ਅਕਤੂਬਰ (ਗੁਰਨੈਬ ਸਾਜਨ)- ਚੜ੍ਹਦੀ ਕਲਾ ਯੂਥ ਸਰਵਿਸ ਕਲੱਬ ਬੁਲਾਡੇ ਵਾਲਾ ਦੇ ਵਲੰਟੀਅਰਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਲਾਡੇਵਾਲਾ ਵਿਖੇ ਪ੍ਰਿੰਸੀਪਲ ਮੀਨਾ ਰਾਣੀ ਦੀ ਅਗਵਾਈ ਹੇਠ ਸਕੂਲ ਦੀਆਂ ਖਿਡਾਰਨਾਂ ਜੋ ਓਪਨ ਖੋ-ਖੋ ਵਿਚ ਦੂਜੇ ਸਥਾਨ ‘ਤੇ ਆਉਣ ਦੀ ਖ਼ੁਸ਼ੀ ਵਿਚ ਸਵੇਰ ਦੀ ਸਭਾ ਦੌਰਾਨ ਪਿੰਡ ਦੀ ਪੰਚਾਇਤ, ਖਿਡਾਰੀਆਂ ਦੇ ਮਾਪਿਆਂ, ਗ੍ਰਾਮ ਪੰਚਾਇਤ, ਸਕੂਲ ਸਟਾਫ਼ ਦੀ ਹਾਜ਼ਰੀ ‘ਚ ਸਨਮਾਨ ਕੀਤਾ ਗਿਆ। ਚੱਠੇਵਾਲਾ ਪਿੰਡ ਵਿਚ ਹੋਏ ਓਪਨ ਖੋ-ਖੋ ਮੁਕਾਬਲੇ ਵਿਚ ਬੁਲਾਡੇਵਾਲਾ ਸਕੂਲ ਦੀਆਂ ਟੀਮਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਜਿਸ ਵਿਚ ਅੰਡਰ-14 ਲੜਕੀਆਂ ਦੀ ਟੀਮ ਸ਼ਾਨਦਾਰ ਖੇਡਦਿਆਂ ਹੋਇਆ ਦੂਜਾ ਸਥਾਨ (ਰਨਰ-ਅੱਪ) ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੀ ਟੀਮ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਖਿਡਾਰੀਆਂ ਅਤੇ ਟੀਮ ਦਾ ਆਰਥਿਕ ਸਨਮਾਨ ਅਤੇ ਪੁਰਸਕਾਰ ਜੇਤੂ ਖਿਡਾਰੀਆਂ ਅਤੇ ਟੀਮਾਂ ਦਾ ਹੌਸਲਾ ਵਧਾਉਣ ਲਈ ਕਲੱਬ ਮੈਂਬਰਾਂ ਵਲੋਂ ਇਨਾਮਾਂ ਦਾ ਐਲਾਨ ਕੀਤਾ ਗਿਆ, ਲੜਕੀਆਂ ਦੀ ਟੀਮ ਨੂੰ ਕਲੱਬ ਮੈਂਬਰਾਂ ਵਲੋਂ 3,100 ਅਤੇ ਪਿੰਡ ਚੱਠੇਵਾਲਾ ਵਲੋਂ ਅਲੱਗ ਤੋਂ 1,000 ਦਾ ਨਕਦ ਇਨਾਮ ਦਿੱਤਾ ਗਿਆ। 9 ਸਾਲ ਦੀ ਉਮਰ ਦੇ ਗੁਰਵੀਰ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਬੈਸਟ ਪਲੇਅਰ’ ਵਜੋਂ ਨਕਦ ਇਨਾਮ ਦਿੱਤਾ ਗਿਆ। ਜੇਤੂ ਬੱਚਿਆਂ ਨੂੰ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਚੜ੍ਹਦੀ ਕਲਾ ਯੂਥ ਕਲੱਬ ਦੇ ਖ਼ਜ਼ਾਨਚੀ ਤੇਗਵੀਰ ਸਿੰਘ ਨੇ ਮਾਣ ਨਾਲ ਦੱਸਿਆ ਕਿ ਬੁਲਾਡੇ ਵਾਲਾ ਪਿੰਡ ਦੀ ਅੰਡਰ-14 ਲੜਕੀਆਂ ਦੀ ਟੀਮ ਵਿਚੋਂ 9 ਬੱਚਿਆਂ ਦੀ ਚੋਣ (ਐਸ.ਜੀ.ਐਫ.ਆਈ.) ਸਟੇਟ ਪੱਧਰ ਦੇ ਖੋ-ਖੋ ਮੁਕਾਬਲਿਆਂ ਲਈ ਹੋਈ ਹੈ। ਖੇਡਾਂ ਵਤਨ ਪੰਜਾਬ ਦੀਆਂ ਸਟੇਟ ਪੱਧਰ ਦੇ ਟੂਰਨਾਮੈਂਟ ਵਿਚ ਵੀ ਕੁਲ 25 ਵਿਦਿਆਰਥੀ ਖੇਡਣ ਜਾ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਮੀਨਾ ਰਾਣੀ, ਸਮੂਹ ਸਟਾਫ਼, ਪਿੰਡ ਦੀ ਸਰਪੰਚ ਜਗਮੇਲ ਕੌਰ ਦੇ ਪਤੀ ਹਰਮੰਦਰ ਸਿੰਘ, ਅਵਤਾਰ ਸਿੰਘ ਪੰਚ, ਜਗਸੀਰ ਸਿੰਘ ਪੰਚ, ਸੁਖ ਮੈਂਬਰ ਨੀਤੂ ਪੁਰੀ, ਅੰਬੂਜਾ ਫਾਊਂਡੇਸ਼ਨ, ਕਲੱਬ ਦੇ ਪ੍ਰਧਾਨ ਨਵਜੋਤ ਸਿੰਘ, ਸੈਕਟਰੀ ਜਸਕਰਨ ਸਿੰਘ, ਖ਼ਜ਼ਾਨਚੀ ਤੇਗਵੀਰ ਸਿੰਘ ਸਿੱਧੂ, ਅਮਰਜੀਤ ਕੌਰ, ਸੁਖਪ੍ਰੀਤ ਕੌਰ, ਅਰਸ਼ਦੀਪ ਸਿੰਘ, ਮਨਮੀਤ ਸਿੰਘ, ਸਤਨਾਮ ਸਿੰਘ, ਕਰਨਵੀਰ ਸਿੰਘ, ਭੁਪਿੰਦਰ ਸਿੰਘ ਮੌਜੂਦ ਸਨ।