ਪੀਰ ਨਿਗਾਹੇ ਵਾਲੇ ਦਰਬਾਰ ਵਿਖੇ 14 ਤੇ 15 ਨੂੰ ਦੋ ਰੋਜ਼ਾ ਭੰਡਾਰਾ ਲਾਇਆ ਜਾਵੇਗਾ
ਰਾਮਾਂ ਮੰਡੀ, 12 ਅਕਤੂਬਰ (ਤਰਸੇਮ ਸਿੰਗਲਾ)- ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਸਥਿਤ ਪੀਰ ਨਿਗਾਹੇ ਵਾਲੇ ਦਰਬਾਰ ਵਿਖੇ ਉੱਘੇ ਗਊ ਭਗਤ ਬਾਬਾ ਅਸਰੈਲ ਖਾਂ ਅਤੇ ਬੱਬੂ ਖਾਂ ਵਾਸੀ ਰਾਮਾਂ ਮੰਡੀ ਵਲੋਂ ਉਕਤ ਦਰਬਾਰ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਲਈ ਪੀਰ ਭਗਤਾਂ ਦੇ ਸਹਿਯੋਗ ਨਾਲ 14 ਅਤੇ 15 ਅਕਤੂਬਰ ਨੂੰ ਦੋ ਰੋਜ਼ਾ ਅਤੁੱਟ ਭੰਡਾਰਾ ਲਗਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ਵਿਚ ਸ਼ਰਧਾਲੂ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ।
ਅਜੀਤ ਡੈਸਕ
13-10-2026