15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅੱਜ ਭੋਗ ’ਤੇ ਵਿਸ਼ੇਸ਼- ਸਵ: ਬਾਬਰ ਸਿੰਘ ਗਿੱਲ ਕਲਾਂ

ਚਾਉਕੇ - ਬਾਬਰ ਸਿੰਘ ਗਿੱਲ ਦਾ ਜੀਵਨ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਰਿਹਾ। ਉਨ੍ਹਾਂ ਦਾ ਜਨਮ 1 ਨਵੰਬਰ 1952 ਨੂੰ ਪਿੰਡ ਗਿੱਲ ਕਲਾਂ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 16-10-2026
ਚਾਉਕੇ - ਬਾਬਰ ਸਿੰਘ ਗਿੱਲ ਦਾ ਜੀਵਨ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਰਿਹਾ। ਉਨ੍ਹਾਂ ਦਾ ਜਨਮ 1 ਨਵੰਬਰ 1952 ਨੂੰ ਪਿੰਡ ਗਿੱਲ ਕਲਾਂ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਨ੍ਹਾਂ ਨੇ ਬਹੁਤ ਜ਼ਿਆਦਾ ਗਰੀਬੀ ’ਚੋਂ ਉੱਠ ਕੇ ਪੜ੍ਹਾਈ ਕੀਤੀ ਅਤੇ ਆਪਣੀ ਮਿਹਨਤ ਤੇ ਲਗਨ ਸਦਕਾ ਇੰਟੈਲੀਜੈਂਸ ਪੁਲਿਸ ’ਚ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਦੇ ਅਹੁਦੇ ਤੱਕ ਪਹੁੰਚੇ। ਉਨ੍ਹਾਂ ਨੇ ਰਾਮਪੁਰਾ ਫੂਲ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਲਗਭਗ 58 ਸਾਲ ਦੀ ਉਮਰ ’ਚ ਸੇਵਾਮੁਕਤ ਹੋਏ। ਬਾਬਰ ਸਿੰਘ ਆਪਣੇ ਨਿੱਘੇ ਸੁਭਾਅ, ਨਿਮਰਤਾ ਅਤੇ ਮਿਲਵਰਤਣ ਲਈ ਜਾਣੇ ਜਾਂਦੇ ਸਨ। ਉਹ ਆਪਣੀ ਸਰਕਾਰੀ ਡਿਊਟੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਸੱਜਣਾਂ-ਮਿੱਤਰਾਂ ਦੇ ਦੁੱਖ-ਸੁੱਖ ’ਚ ਵੀ ਹਮੇਸ਼ਾ ਸਾਥ ਦਿੰਦੇ ਸਨ ਅਤੇ ਕਿਸੇ ਦੇ ਕੰਮ ਆਉਣਾ, ਲੋਕਾਂ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣਾ ਉਨ੍ਹਾਂ ਦੇ ਸੁਭਾਅ ਦਾ ਅਹਿਮ ਹਿੱਸਾ ਸੀ। ਉਨ੍ਹਾਂ ਦੇ ਪਰਿਵਾਰ ’ਚ ਤਿੰਨ ਧੀਆਂ ਅਤੇ ਇਕ ਪੁੱਤ, ਨੂੰਹ ਅਤੇ ਪੋਤਾ ਹਨ। । ਬੀਤੀ 9 ਅਕਤੂਬਰ ਨੂੰ ਹੱਸਦਾ-ਵੱਸਦਾ ਇਹ ਰੰਗਲਾ ਸੱਜਣ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਸਵ: ਬਾਬਰ ਸਿੰਘ ਗਿੱਲ ਨਮਿਤ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 16 ਅਕਤੂਬਰ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਗਿੱਲ ਕਲਾਂ (ਬਠਿੰਡਾ) ਵਿਖੇ ਦੁਪਹਿਰ 12-30 ਵਜੇ ਹੋਵੇਗੀ । ਵਲੋਂ: ਮਨਜੀਤ ਸਿੰਘ ਘੜੈਲੀ
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਜਿ: ਰਾਮਪੁਰਾ ਫੂਲ ਵਲੋਂ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਲਹਿਰਾ ਬੇਗਾ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਕੀਤਾ ਜਾਮ
Ad Position 24