ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਿਊਜ਼ ਲੈਟਰ ਤੇ ਵਿਦਿਆਰਥੀ ਮੈਗਜ਼ੀਨ ਦੇ ਪੋਸਟਰ ਜਾਰੀੋੋ
ਤਲਵੰਡੀ ਸਾਬੋ, 17 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਿਊਜ਼ ਲੈਟਰ ਸਾਲ-2026 ਦੇ ਚੌਥੇ ਅੰਕ ਤੇ ਵਿਦਿਆਰਥੀ ਮੈਗਜ਼ੀਨ ਜੀ. ਕੇ.
ਤਲਵੰਡੀ ਸਾਬੋ, 17 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਿਊਜ਼ ਲੈਟਰ ਸਾਲ-2026 ਦੇ ਚੌਥੇ ਅੰਕ ਤੇ ਵਿਦਿਆਰਥੀ ਮੈਗਜ਼ੀਨ ਜੀ.ਕੇ.ਯੂ. ਪਰਵਾਜ਼ ਦੇ ਪੋਸਟਰ ਉਪ ਕੁਲਪਤੀ ਡਾ. ਬਲਰਾਜ ਸਿੰਘ ਵਲੋਂ ’ਵਰਸਿਟੀ ਕਾਨਫ਼ਰੰਸ ਹਾਲ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਜਾਰੀ ਕੀਤੇ ਗਏ। ਇਸ ਮੌਕੇ ਨਿਊਜ਼ ਲੈਟਰ ਦੇ ਐਡੀਟਰ ਇੰਨ ਚੀਫ਼ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਸੰਪਾਦਕੀ ਬੋਰਡ ਦੇ ਮੈਂਬਰ ਡਾਇਰੈਕਟਰ ਆਈ.ਟੀ. ਡਾ.ਸੰਨੀ ਅਰੋੜਾ, ਮੈਗਜ਼ੀਨ ਪਰਵਾਜ਼ ਦੇ ਮੁੱਖ ਐਡੀਟਰ ਡਾ. ਮਨੀਤਾ ਪਨੇਰੀ, ਐਸੋਸੀਏਟ ਐਡੀਟਰ ਡਾ. ਵਿਕਾਸ ਗੁਪਤਾ, ਡਿਪਟੀ ਡਾਇਰੈਕਟਰ ਲੋਕ-ਸੰਪਰਕ ਲਵਲੀਨ ਸੱਚਦੇਵਾ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਡਿਜ਼ਾਈਨਰ ਬਲਜੀਤ ਸਿੰਘ ਮਲੱਣ ਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਮੌਜੂਦ ਸਨ। ਪੋਸਟਰ ਜਾਰੀ ਕਰਨ ਮੌਕੇ ਉਪ ਕੁਲਪਤੀ ਡਾ. ਸਿੰਘ ਨੇ ਜੀ.ਕੇ.ਯੂ. ਨਿਊਜ਼ ਲੈਟਰ ਦੇ ਮੁੱਖ ਸੰਪਾਦਕ ਡਾ. ਜਗਤਾਰ ਸਿੰਘ ਧੀਮਾਨ, ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਪਨੇਰੀ ਦੀਆਂ ਟੀਮਾਂ ਨੂੰ ਸਮੇਂ ਸਿਰ ਤੇ ਸ਼ਾਨਦਾਰ ਸਾਹਿਤਿਕ ਸਮੱਗਰੀ ਯੁਕਤ ਪ੍ਰਕਾਸ਼ਨ ਕਰਨ ਲਈ ਕੀਤੀਆਂ ਪਹਿਲ-ਕਦਮੀਆਂ ਲਈ ਵਧਾਈ ਦਿੱਤੀ।