ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਯੁਵਕ ਮੇਲੇ ’ਚੋਂ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ
ਤਲਵੰਡੀ ਸਾਬੋ, 18 ਅਕਤੂਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਯੁਵਕ ਮੇਲੇ ’ਚੋਂ ਓਵਰਆਲ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਦੱਸਿਆ ਕਿ ਯੁਵਕ ਮੇਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ, ਸਾਹਿਤਕ, ਸੰਗੀਤਕ ਤੇ ਕਲਾਤਮਕ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ।
ਤਲਵੰਡੀ ਸਾਬੋ, 18 ਅਕਤੂਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਯੁਵਕ ਮੇਲੇ ’ਚੋਂ ਓਵਰਆਲ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਦੱਸਿਆ ਕਿ ਯੁਵਕ ਮੇਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ, ਸਾਹਿਤਕ, ਸੰਗੀਤਕ ਤੇ ਕਲਾਤਮਕ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ। ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ, ਵਾਰ ਗਾਇਣ, ਕਲੀ ਗਾਇਣ ਅਤੇ ਮਿੱਟੀ ਦੇ ਖਿਡੌਣੇ ਬਣਾਉਣ ਦੇ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੌਕੇ ਚਿੱਤਰਕਾਰੀ, ਕਲੇਅ ਮਾਡਲਿੰਗ, ਕਢਾਈ, ਕ੍ਰੋਸ਼ੀਆ, ਕਾਰਟੂਨਿੰਗ, ਗ਼ਜ਼ਲ, ਕਲਾਸੀਕਲ ਵੋਕਲ, ਇੰਸਟਾਲੇਸ਼ਨ, ਕਵੀਸ਼ਰੀ, ਭਾਰਤੀ ਸਮੂਹ ਗਿਆਨ, ਛਿੱਕੂ, ਗੁੱਡੀਆਂ-ਪਟੋਲੇ, ਪੱਖੀ ਤੇ ਗਿੱਧੇ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ: ਮਨੋਰਮਾ ਸਮਾਗ ਨੇ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ । ਪ੍ਰਿੰਸੀਪਲ ਡਾ. ਮਨੋਰਮਾ ਸਮਾਗ, ਅਧਿਆਪਕਾਂ ਤੇ ਸਮੂਹ ਸਟਾਫ਼ ਨੇ ਯੁਵਕ ਮੇਲੇ ਦੇ ਕੋਆਰਡੀਨੇਟਰ ਪ੍ਰੋ. ਸਿਮਰਜੀਤ ਕੌਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।