11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਰੇਟਾ ਤੋਂ ਲਦਾਲ ਤੱਕ ਸੜਕ ਦੀ ਮੁਰੰਮਤ ਦਾ ਕੰਮ ਲਟਕਣ ਕਾਰਨ ਲੋਕਾਂ ’ਚ ਸਰਕਾਰ ਖਿਲਾਫ ਰੋਸ

ਬਰੇਟਾ, 11 ਨਵੰਬਰ (ਜੀਵਨ ਸ਼ਰਮਾ)- ਸਥਾਨਕ ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਚੌੜੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕ ਜਾਣ ਕਰ ਕੇ ਲੋਕਾਂ ’ਚ ਸਰਕਾਰ ਅਤੇ ਸਬੰਧਿਤ ਵਿਭਾਗ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕਈ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਵੱਟੇ ਵੀ ਪੈ ਗਏ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਕੰਮ ਬੰਦ ਹੋ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਬਰੇਟਾ, 11 ਨਵੰਬਰ (ਜੀਵਨ ਸ਼ਰਮਾ)- ਸਥਾਨਕ ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਚੌੜੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕ ਜਾਣ ਕਰ ਕੇ ਲੋਕਾਂ ’ਚ ਸਰਕਾਰ ਅਤੇ ਸਬੰਧਿਤ ਵਿਭਾਗ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕਈ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਵੱਟੇ ਵੀ ਪੈ ਗਏ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਕੰਮ ਬੰਦ ਹੋ ਗਿਆ। ਇਲਾਕਾ ਵਿਕਾਸ ਕਮੇਟੀ ਦੇ ਆਗੂ ਦਸੌਂਦਾ ਸਿੰਘ ਬਹਾਦਰਪੁਰ, ਪ੍ਰੇਮ ਸਿੰਘ ਕਿਸ਼ਨਗੜ੍ਹ ਤੇ ਲਾਭ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਕੰਮ ਬੰਦ ਹੋਣ ਕਾਰਨ ਵੱਟੇ ਖਿੱਲਰ ਕੇ ਖੇਤਾਂ ’ਚ ਡਿੱਗ ਰਹੇ ਹਨ ਅਤੇ ਥਾਂ-ਥਾਂ ਟੋਏ ਪੈ ਚੁੱਕੇ ਹਨ, ਜਿਸ ਕਰ ਕੇ ਸੜਕ ਦੀ ਸਥਿਤੀ ਪਹਿਲਾਂ ਨਾਲੋਂ ਵੀ ਖਰਾਬ ਹੋ ਗਈ ਹੈ। ਸੜਕ ’ਤੇ ਹਰ ਸਮੇਂ ਧੂੜ ਉੱਡਦੀ ਰਹਿੰਦੀ ਹੈ ਅਤੇ ਅਨੇਕਾਂ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਜਿਕਰਯੋਗ ਹੈ ਕਿ ਇਹ ਇੱਕੋ-ਇੱਕ ਸੜਕ ਹੈ ਜੋ ਇਸ ਖੇਤਰ ਨੂੰ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਲਹਿਰਾ ਗਾਗਾ ਨਾਲ ਜੋੜਦੀ ਹੈ ਪਰ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਦੂਜੇ ਰਸਤਿਆਂ ਰਾਹੀ ਆਉਣਾ-ਜਾਣਾ ਪੈਦਾ ਹੈ। ਇਸ ਨਾਲ ਰਾਹਗੀਰਾਂ ਨੂੰ ਜਿੱਥੇ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ ਉੱਥੇ ਹੀ ਸਮਾਂ ਵੀ ਖਰਾਬ ਹੁੰਦਾ ਹੈ। ਜਦੋਂ ਵੀ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕੰਮ ਰੁਕਣ ਦਾ ਕਾਰਨ ਫੰਡਾਂ ਦੀ ਆ ਰਹੀ ਘਾਟ ਦੱਸਦੇ ਹਨ। ਲੋਕਾਂ ਦੀ ਜੋਰਦਾਰ ਮੰਗ ਹੈ ਕਿ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ 2028 ਦੀਆਂ ਉਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੁੱਖ ਟੀਚਾ- ਸਤਨਾਮ ਸਿੰਘ ਖੱਬਾ ਅਗਲੀ ਖ਼ਬਰ ਪੀ.ਸੀ.ਐਸ. ਪ੍ਰੀਖਿਆ ਵਿਵਾਦ ਨੇ ਨੌਜਵਾਨਾਂ ਦਾ ਭਰੋਸਾ ਹਿਲਾਇਆ-ਰੋਬਿਨ ਜਿੰਦਲ
Ad Position 24