11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸਕੂਲ ਮਲਕਾਣਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਰਾਮਾਂ ਮੰਡੀ, 11 ਨਵੰਬਰ (ਤਰਸੇਮ ਸਿੰਗਲਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰੋਜੈਕਟ ਇਨੋਵੇਸ਼ਨ 2026-27 ਅਧੀਨ ਬੀਤੇ ਦਿਨੀਂ ਸਕੂਲ ਆਫ਼ ਐਮੀਨੈਂਸ ਪਿੰਡ ਬੰਗੀ ਕਲਾਂ ਵਿਖੇ ਆਯੋਜਿਤ ਕੀਤੀ ਗਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਪ੍ਰਦਰਸ਼ਨੀ ਦੇ ‘ਸਾਇੰਸ, ਟੈਕਨੌਲੋਜੀ ਐਂਡ ਇਨੋਵੇਸ਼ਨ ਫ਼ਾਰ ਏ ਸਸਟੇਨੇਬਲ ਐਂਡ ਵਿਕਸਿਤ ਭਾਰਤ’ ਵਿਸ਼ੇ ਅਧੀਨ ‘ਡਿਜ਼ਾਸਟਰ ਮੈਨੇਜਮੈਂਟ’ ਸਬ-ਥੀਮ ਵਿਚ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 12-11-2026
ਰਾਮਾਂ ਮੰਡੀ, 11 ਨਵੰਬਰ (ਤਰਸੇਮ ਸਿੰਗਲਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰੋਜੈਕਟ ਇਨੋਵੇਸ਼ਨ 2026-27 ਅਧੀਨ ਬੀਤੇ ਦਿਨੀਂ ਸਕੂਲ ਆਫ਼ ਐਮੀਨੈਂਸ ਪਿੰਡ ਬੰਗੀ ਕਲਾਂ ਵਿਖੇ ਆਯੋਜਿਤ ਕੀਤੀ ਗਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਪ੍ਰਦਰਸ਼ਨੀ ਦੇ ‘ਸਾਇੰਸ, ਟੈਕਨੌਲੋਜੀ ਐਂਡ ਇਨੋਵੇਸ਼ਨ ਫ਼ਾਰ ਏ ਸਸਟੇਨੇਬਲ ਐਂਡ ਵਿਕਸਿਤ ਭਾਰਤ’ ਵਿਸ਼ੇ ਅਧੀਨ ‘ਡਿਜ਼ਾਸਟਰ ਮੈਨੇਜਮੈਂਟ’ ਸਬ-ਥੀਮ ਵਿਚ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੌਵੀਂ ਜਮਾਤ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ ਨੇ ‘ਹੈਲਥ, ਹਾਈਜੀਨ ਐਂਡ ਸੈਨੀਟੇਸ਼ਨ’ ਸਬ-ਥੀਮ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥੀਆਂ ਦੀ ਤਿਆਰੀ ਸਕੂਲ ਦੇ ਵਿਗਿਆਨ ਅਧਿਆਪਕ ਸ. ਰਾਜਵਿੰਦਰ ਸਿੰਘ ਵਲੋਂ ਕਰਵਾਈ ਗਈ ਸੀ। ਸਕੂਲ ਪਹੁੰਚਣ ‘ਤੇ ਮੁੱਖ ਅਧਿਆਪਕ ਸ. ਗੁਰਮੇਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕ ਦਾ ਸਨਮਾਨ ਕਰਕੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਮੁੱਖ ਅ ਧਿਆਪਕ ਸ. ਗੁਰਮੇਲ ਸਿੰਘ ਨੇ ਕਿਹਾ ਕਿ ਆਉਣ ਵਾਲਾ ਯੁੱਗ ਵਿਗਿਆਨ ਅਤੇ ਤਕਨਾਲੋਜੀ ਦਾ ਹੈ। ਭਾਰਤ ਨੇ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਸਫਲ ਲੈਂਡਿੰਗ ਅਤੇ ਆਦਿੱਤਿਆ-ਐੱਲ1 ਮਿਸ਼ਨ ਰਾਹੀਂ ਸੂਰਜ ਦੇ ਅਧਿਐਨ ਵਰਗੀਆਂ ਪ੍ਰਾਪਤੀਆਂ ਨੇ ਭਾਰਤ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ, ਨਵੀਆਂ ਕਾਢਾਂ ਅਤੇ ਖੋਜਾਂ ਵੱਲ ਪ੍ਰੇਰਿ ਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਗੁਰਨੂਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਮਲਦੀਪ ਕੌਰ, ਮੈਡਮ ਅੰਜਨਾ, ਮੈਡਮ ਸੋਨੀਆ ਰਾਣੀ, ਮੈਡਮ ਦਲਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਗੁਰਤੇਜ ਸਿੰਘ, ਗੁਰਜੀਤ ਸਿੰਘ, ਹਰਬੰਸ ਸਿੰਘ, ਮੋਹਨ ਸਿੰਘ, ਦਲ ਸਿੰਘ, ਹਰਜੀਵਨ ਸਿੰਘ, ਤਰਨਵੀਰ ਕੌਰ ਅਤੇ ਟੀਚਿੰਗ ਪ੍ਰੈਕਟਿਸ ਦੇ ਵਿਦਿਆਰਥੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਲਿਆਂਵਾਲੀ ਦੀਆਂ ਧੀਆਂ ਨੇ ਬਾਕਸਿੰਗ ’ਚ ਮਾਰੀਆਂ ਮੱਲਾਂ ਪਿੰਡ ਪੁੱਜਣ ਤੇ ਸਰਪੰਚ ਸੁਖਪਾਲ ਕੌਰ ਤੇ ਬਲਰਾਜ ਸਿੰਘ ਚਹਿਲ ਵਲ... ਅਗਲੀ ਖ਼ਬਰ ਨਸ਼ਿਆਂ ਦੇ ਮਾਮਲੇ ’ਤੇ ਪਰਦਾ ਪਾਉਣ ਲਈ ਭੰਮੇ ਕਲਾਂ ਦੇ ਦਲਜੀਤ ਦੀ ਮੌਤ ਨੂੰ ਕਤਲ ਦਾ ਮਾਮਲਾ ਬਣਾਇਆ- ‘ਅਕਾਲੀ ਦਲ ਵਾਰਿਸ ਪੰ...
Ad Position 24