11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਅ ਵਿਭਾਗ ਨੇ ‘ਇੰਟਰਾ ਮੂਟ ਕੋਰਟ ਮੁਕਾਬਲਾ-2026’ ਕਰਵਾਇਆ

ਤਲਵੰਡੀ ਸਾਬੋ, 11 ਨਵੰਬਰ (ਰਵਜੋਤ ਸਿੰਘ ਰਾਹੀ)-ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਗਿਆਨ, ਖੋਜ ਯੋਗਤਾਵਾਂ, ਵਿਸ਼ੇਸ਼ਲੇਸ਼ਣਾਤਮਕ ਸੋਚ ਅਤੇ ਕੋਰਟ ਦੇ ਵਿਚਾਰਕ ਤੇ ਵਿਵਹਾਰਿਕ ਗਿਆਨ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ-2026 ਕਰਵਾਇਆ ਗਿਆ। ਜਿਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਅਤੇ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਚੀਫ਼ ਪੈਟਰਨ ਵਜੋਂ ਹਾਜ਼ਰ ਹੋਏ, ਜਦਕਿ ਪਰੋ.

Ad Position 21
No active advertisement
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਅ ਵਿਭਾਗ ਵਲੋਂ ਆਯੋਜਿਤ ਮੂਟ ਕੋਰਟ ਦਾ ਦ੍ਰਿਸ਼। ਤਸਵੀਰ: ਰਾਹੀ 12-11-2026
ਤਲਵੰਡੀ ਸਾਬੋ, 11 ਨਵੰਬਰ (ਰਵਜੋਤ ਸਿੰਘ ਰਾਹੀ)-ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਗਿਆਨ, ਖੋਜ ਯੋਗਤਾਵਾਂ, ਵਿਸ਼ੇਸ਼ਲੇਸ਼ਣਾਤਮਕ ਸੋਚ ਅਤੇ ਕੋਰਟ ਦੇ ਵਿਚਾਰਕ ਤੇ ਵਿਵਹਾਰਿਕ ਗਿਆਨ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ-2026 ਕਰਵਾਇਆ ਗਿਆ। ਜਿਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਅਤੇ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਚੀਫ਼ ਪੈਟਰਨ ਵਜੋਂ ਹਾਜ਼ਰ ਹੋਏ, ਜਦਕਿ ਪਰੋ. ਡਾ: ਵਾਇਸ ਚਾਂਸਲਰ ਡਾ: ਜਗਤਾਰ ਸਿੰਘ ਧੀਮਾਨ ਤੇ ਡਾ. ਪੀਯੂਸ਼ ਵਰਮਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰੀ ਭਰੀ। ਮੁੱਖ ਮਹਿਮਾਨ ਜਸਟਿਸ ਧਾਲੀਵਾਲ ਨੇ ਆਪਣੇ ਕਾਨੂੰਨੀ ਕੈਰੀਅਰ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਮਜ਼ਬੂਤ ਕਾਨੂੰਨੀ ਤਰਕਸ਼ਕਤੀ, ਪ੍ਰਭਾਵਸ਼ਾਲੀ ਸੰਚਾਰ ਅਤੇ ਪੇਸ਼ੇਵਰ ਅਨੁਸ਼ਾਸ਼ਨ ਨੂੰ ਵਿਕਸਿਤ ਕਰਦੇ ਹਨ। ਡਾ: ਸਿੰਘ ਨੇ ਵਿਹਾਰਕ ਕਾਨੂੰਨੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਲਈ ਮੂਟ ਕੋਰਟਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸੰਸਦ ਵਲੋਂ ਬਣਾਏ ਜਾਂਦੇ ਨਵੇਂ ਅਤੇ ਪੁਰਾਣੇ ਕਾਨੂੰਨੀ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ। ਡਾ: ਧੀਮਾਨ ਤੇ ਡਾ: ਵਰਮਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਖੋਜ, ਆਲੋਚਨਾਤਮਕ ਸੋਚ, ਪੇਸ਼ੇਵਰ ਆਤਮ-ਵਿਸ਼ਵਾਸ ਅਤੇ ਵਕਾਲਤ ਦੇ ਵਿਹਾਰਕ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਫ਼ਰੀ ਲੀਗਲ ਏਡ ਕਲੀਨਿਕ ਰਾਹੀਂ ਇਲਾਕੇ ਦੇ ਪੇਂਡੂ ਵਸਨੀਕਾਂ ਲਈ ਕਾਨੂੰਨੀ ਜਾਗਰੂਕਤਾ ਵੱਲ ਕਦਮ ਚੁੱਕਣੇ ਚਾਹੀਦੇ ਹਨ। ਮੁਕਾਬਲੇ ਦੌਰਾਨ 18 ਜੱਜਾਂ ਅਤੇ ਕਾਨੂੰਨੀ ਮਾਹਿਰਾਂ ਦੇ ਪੈਨਲ ਵਲੋਂ ਗੁਰਲੀਨ ਕੌਰ, ਪ੍ਰੀਤਇੰਦਰ ਵਸ਼ਿਸ਼ਟ, ਵਿਧੀ ਸ਼ਰਮਾ ਦੀ ਟੀਮ ਨੂੰ ਜੇਤੂ ਅਤੇ ਪ੍ਰਜਵਲ ਵਰਮਾ, ਐਂਜੇਲਾ ਅਤੇ ਹਰਮਨਪ੍ਰੀਤ ਕੌਰ ਦੀ ਟੀਮ ਨੂੰ ਉਪ-ਜੇਤੂ ਐਲਾਨਿਆ ਗਿਆ। ਡੀਨ ਡਾ: ਰਾਜੇਸ਼ ਕੁਮਾਰ ਅਤੇ ਵਿਭਾਗ ਮੁੱਖੀ ਡਾ: ਰਾਜੇਸ਼ ਬਿਸ਼ਨੋਈ ਦੇ ਦੱਸਿਆ ਕਿ ਜੱਜਾਂ ਦੇ ਪੈਨਲ ਵਲੋਂ 8 ਮੂਟ ਕੋਰਟਾਂ ਦਾ ਦੌਰਾ ਕਰਨ ਅਤੇ ਪ੍ਰਤੀਭਾਗੀਆਂ ਨਾਲ ਸੁਆਲ-ਜੁਵਾਬ ਤੋਂ ਬਾਦ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਤੇ ਬਲੈਕਮੇਲ ਕਰਨ ਦੇ ਮਾਮਲੇ ’ਚ ਨੌਜਵਾਨ ਕਾਬੂ ਅਗਲੀ ਖ਼ਬਰ ਡੀ ਏ ਵੀ ਕਾਲਜ ਬਠਿੰਡਾ ਦਾ ਸ਼ਾਨਦਾਰ ਨਤੀਜਾ
Ad Position 24