ਰਾਮਪੁਰਾ ਫੂਲ ’ਚ ਬਣਨ ਵਾਲੇ ਅੰਡਰ ਬਰਿੱਜ ਦਾ ਟੈਂਡਰ ਹੋਇਆ ਜਾਰੀ
ਰਾਮਪੁਰਾ ਫੂਲ, 11 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਅੱਜ ਰੇਲਵੇ ਦੇ ਅੰਡਰ ਬਰਿਜ ਦੇ ਟੈਂਡਰ ਜਾਰੀ ਹੋਣ ’ਤੇ ਰਾਮਪੁਰਾ ਵਾਸੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਜਪਾ ਦੇ ਸਟੇਟ ਮੀਡੀਆ ਕੋ ਇੰਚਾਰਜ ਪਰਮਪਾਲ ਕੌਰ ਸਿੱਧੂ ਰਾਮਪੁਰਾ ’ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਇਸ ਪੁਲ ਦੀ ਉਸਾਰੀ ਲਈ ਉਪਰਾਲੇ ਕਰ ਰਹੇ ਸਨ।
ਗ
ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ।
12-11-2026
ਰਾਮਪੁਰਾ ਫੂਲ, 11 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਅੱਜ ਰੇਲਵੇ ਦੇ ਅੰਡਰ ਬਰਿਜ ਦੇ ਟੈਂਡਰ ਜਾਰੀ ਹੋਣ ’ਤੇ ਰਾਮਪੁਰਾ ਵਾਸੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਜਪਾ ਦੇ ਸਟੇਟ ਮੀਡੀਆ ਕੋ ਇੰਚਾਰਜ ਪਰਮਪਾਲ ਕੌਰ ਸਿੱਧੂ ਰਾਮਪੁਰਾ ’ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਇਸ ਪੁਲ ਦੀ ਉਸਾਰੀ ਲਈ ਉਪਰਾਲੇ ਕਰ ਰਹੇ ਸਨ। ਮਲੂਕਾ ਨੇ ਕਿਹਾ ਕੇ ਰਾਮਪੁਰਾ ’ਚ ਰੇਲਵੇ ਫਲਾਈ ਓਵਰ ਬਣਨ ਤੋਂ ਬਾਅਦ ਲੋਕ ਖੁਸ਼ ਘੱਟ ਤੇ ਨਿਰਾਸ਼ ਵੱਧ ਹੋਏ ਸਨ। ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਗਿਆ ਤੇ ਪੁਲ ਦੇ ਹੇਠ ਆਏ ਦੁਨਾਕਦਾਰਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਮਲੂਕਾ ਨੇ ਕਿਹਾ ਕੇ ਟੈਂਡਰ ਜਾਰੀ ਹੋਣ ਦੀ ਖੁਸ਼ੀ ’ਚ ਸ਼ਹਿਰ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਉਨ੍ਹਾਂ ਵਲੋਂ ਰਾਮਪੁਰਾ ਦੇ ਨਾਲ ਮਾਨਸਾ, ਗੋਨਿਆਣਾ, ਬਠਿੰਡਾ, ਮੌੜ ਅਤੇ ਤਲਵੰਡੀ ਦੀਆਂ ਰੇਲਵੇ ਸਬੰਧੀ ਮੰਗਾਂ ਬਾਰੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਰਾਮਪੁਰਾ ਦਾ ਅੰਡਰ ਬਰਿੱਜ ਤਹਿ ਸਮੇਂ ’ਚ ਬਣ ਜਾਵੇਗਾ। ਭਾਜਪਾ ਆਗੂਆਂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਤੇ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬਾ ਸਕੱਤਰ ਯੂਥ ਵਿੰਗ ਜਸਪ੍ਰੀਤ ਸਿੰਘ ਜੱਸਾ, ਸੂਬਾ ਸਕੱਤਰ ਕਿਸਾਨ ਵਿੰਗ ਬੂਟਾ ਭਾਈਰੂਪਾ, ਜਰਨਲ ਸਕੱਤਰ ਚੰਦਨ ਕਾਂਤ ਕਾਲਾ ਗਰਗ, ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਫੂਲ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਐਸ ਸੀ ਵਿੰਗ ਪ੍ਰਧਾਨ ਸਵਰਨ ਸਿੰਘ, ਘੱਟ ਗਿਣਤੀ ਵਿੰਗ ਪ੍ਰਧਾਨ ਭਾਰਤ ਭੂਸ਼ਨ ਜੈਨ, ਵਿਵੇਕ ਗਰਗ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।