ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
ਰਾਮਪੁਰਾ ਫੂਲ, 11 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਬਾਬਾ ਵਿਸ਼ਵਕਰਮਾ ਮੰਦਰ (ਫੂਲ ਰੋਡ) ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਭਗਵਾਨ ਦਾਸ ਤਪੇ ਵਾਲਿਆ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ।
ਬ
ਬਾਬਾ ਵਿਸ਼ਵਕਰਮਾ ਦੇ ਮਨਾਏ ਗਏ ਜਨਮ ਦਿਹਾੜੇ ਦੌਰਾਨ ਲਗਾਏ ਗਏ ਖ਼ੂਨਦਾਨ ਕੈਂਪ ਦੀ ਤਸਵੀਰ। ਤਸਵੀਰ : ਹੇਮੰਤ ਸ਼ਰਮਾ
12-11-2026
ਰਾਮਪੁਰਾ ਫੂਲ, 11 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਬਾਬਾ ਵਿਸ਼ਵਕਰਮਾ ਮੰਦਰ (ਫੂਲ ਰੋਡ) ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਭਗਵਾਨ ਦਾਸ ਤਪੇ ਵਾਲਿਆ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕਵੀਸ਼ਰੀ ਜਥਾ ਭਾਈ ਹਰਪਾਲ ਸਿੰਘ ਚੱਠਾ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਰਾਮ ਨਰਾਇਣ ਗਿਰੀ , ਸੰਤ ਬਾਬਾ ਗੋਬਿੰਦ ਦਾਸ, ਪੀਰ ਬਾਬਾ ਜੀ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਭਾਜਪਾ ਆਗੂ ਜਗਦੀਪ ਸਿੰਘ ਨਕਈ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮਨਜੀਤ ਸਿੰਘ ਬਿੱਟੀ ਨੇ ਸਮਾਗਮ ਦੌਰਾਨ ਆਪਣੀ ਆਪਣੀ ਹਾਜ਼ਰੀ ਭਰੀ। ਇਸ ਮੌਕੇ ਸਮਾਜ ਸੇਵਾ ਵੈੱਲਫ਼ੇਅਰ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਰਾਜ ਗਰਗ, ਸੰਦੀਪ ਸਿੰਘ, ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਪਨੇਸਰ, ਹਰਜੀਤ ਸਿੰਘ, ਬਲਦੇਵ ਸਿੰਘ ਪੱਪੀ, ਸੁਖਦੇਵ ਸਿੰਘ ਫੂਲ, ਗੁਰਜੀਤ ਸਿੰਘ, ਗੁਰਮੇਲ ਸਿੰਘ ਵਿਰਦੀ, ਗੁਰਪ੍ਰੀਤ ਸਿੰਘ ਪੱਪੂ, ਕਰਮਜੀਤ ਸਿੰਘ ਰਾਮਗੜ੍ਹੀਆ, ਮੇਜਰ ਸਿੰਘ ਜੀ.ਐਸ, ਸਤਪਾਲ ਗਰਗ, ਗੁਰਮੇਲ ਸਿੰਘ ਰਾਮਗੜ੍ਹੀਆ ਮਾਨਸਾ, ਜਰਨੈਲ ਸਿੰਘ ਕਲਸੀ, ਹੈਪੀ ਬਾਂਸਲ, ਗੁਰਤੇਜ ਸ਼ਰਮਾ, ਸਾਬਕਾ ਸਰਪੰਚ ਗੁਰਤੇਜ ਸਿੰਘ, ਨਰੇਸ਼ ਕੁਮਾਰ ਸੀ.ਏ , ਕੁਲਦੀਪ ਸਿੰਘ ਕਲਸੀ, ਜੀਤ ਸਿੰਘ, ਸੁਖਚੈਨ ਸਿੰਘ, ਗੁਰਮੇਲ ਸਿੰਘ ਕਲਸੀ, ਬਾਬਾ ਸੁਰਜੀਤ ਸਿੰਘ ਫੂਲ, ਇੰਦਰਜੀਤ ਸਿੰਘ ਵਿਰਦੀ, ਸੀਰਾ ਸਿੰਘ ਨੋਨਾ, ਸੁਖਮੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਇਸ ਮੌਕੇ ਹਾਜ਼ਰ ਸੰਗਤ ਲਈ ਅਟੁੱਟ ਲੰਗਰ ਵਰਤਾਇਆ ਗਿਆ।