ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸਕੂਲ ਮਲਕਾਣਾ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਰਾਮਾਂ ਮੰਡੀ, 11 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ‘ਪ੍ਰੋਜੈਕਟ ਇਨੋਵੇਸ਼ਨ 2026’ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27, ਬਲਾਕ ਤਲਵੰਡੀ ਸਾਬੋ, ਸਕੂਲ ਆਫ਼ ਐਮੀਨੈਂਸ ਬੰਗੀ ਕਲਾਂ ਵਿਖੇ ਕਰਵਾਈ ਗਈ। ਜਿਸ ਵਿਚ ‘ਸਾਇੰਸ ਟੈਕਨੋਲਜੀ ਐਂਡ ਇਨੋਵੇਸ਼ਨ ਫ਼ਾਰ ਏ ਸਸਟੇਨੇਵਲ ਐਂਡ ਵਿਕਸਿਤ ਭਾਰਤ’ ਦੇ ਸਬ ਥੀਮ ‘ਡਾਇਜੈਸਟਰ ਮੈਨੇਜਮੈਂਟ’ ਵਿਚ ਗੁਰਨੂਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਜਮਾਤ ਦਸਵੀਂ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਭਾਗ ਲਿਆ ਤੇ ਪਹਿਲਾ ਸਥਾਨ ਹਾਸਲ ਕੀਤਾ।
ਰਾਮਾਂ ਮੰਡੀ, 11 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ‘ਪ੍ਰੋਜੈਕਟ ਇਨੋਵੇਸ਼ਨ 2026’ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27, ਬਲਾਕ ਤਲਵੰਡੀ ਸਾਬੋ, ਸਕੂਲ ਆਫ਼ ਐਮੀਨੈਂਸ ਬੰਗੀ ਕਲਾਂ ਵਿਖੇ ਕਰਵਾਈ ਗਈ। ਜਿਸ ਵਿਚ ‘ਸਾਇੰਸ ਟੈਕਨੋਲਜੀ ਐਂਡ ਇਨੋਵੇਸ਼ਨ ਫ਼ਾਰ ਏ ਸਸਟੇਨੇਵਲ ਐਂਡ ਵਿਕਸਿਤ ਭਾਰਤ’ ਦੇ ਸਬ ਥੀਮ ‘ਡਾਇਜੈਸਟਰ ਮੈਨੇਜਮੈਂਟ’ ਵਿਚ ਗੁਰਨੂਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਜਮਾਤ ਦਸਵੀਂ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਭਾਗ ਲਿਆ ਤੇ ਪਹਿਲਾ ਸਥਾਨ ਹਾਸਲ ਕੀਤਾ। ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ ਜਮਾਤ ਨੌਵੀਂ ਨੇ ਸਬ ਥੀਮ ‘ਹੈਲਥ ਹਾਈਜੀਨ ਐਂਡ ਸੈਨੀਟੇਸ਼ਨ’ ਵਿਚ ਭਾਗ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਵਾਂ ਬੱਚਿਆਂ ਦੀ ਤਿਆਰੀ ਸਕੂਲ ਦੇ ਸਾਇੰਸ ਅਧਿਆਪਕ ਰਾਜਵਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ। ਇਸ ਲਈ ਸਕੂਲ ਪਹੁੰਚਣ ‘ਤੇ ਦੋਵਾਂ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕ ਰਾਜਵਿੰਦਰ ਸਿੰਘ ਦਾ ਉਕਤ ਮਾਣਮੱਤੀਆਂ ਪ੍ਰਾਪਤੀਆਂ ਲਈ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਅਸੈਂਬਲੀ ਦੌਰਾਨ ਸਨਮਾਨ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਗੁਰਨੂਰਪ੍ਰੀਤ ਸਿੰਘ ਜਿਸ ਨੇ ਕਿ ਵਿਗਿਆਨ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹ ਜਲਦੀ ਹੀ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਭਾਗ ਲਵੇਗਾ। ਇਸ ਸਨਮਾਨ ਸਮਾਰੋਹ ਵਿਚ ਕਮਲਦੀਪ ਕੌਰ, ਅੰਜਨਾ, ਸੋਨੀਆ ਰਾਣੀ, ਦਲਪ੍ਰੀਤ ਕੌਰ, ਪਰਮਜੀਤ ਕੌਰ, ਗੁਰਤੇਜ ਸਿੰਘ, ਗੁਰਜੀਤ ਸਿੰਘ, ਹਰਬੰਸ ਸਿੰਘ, ਮੋਹਨ ਸਿੰਘ, ਦਲ ਸਿੰਘ, ਹਰਜੀਵਨ ਸਿੰਘ, ਤਰਨਵੀਰ ਕੌਰ ਅਤੇ ਟੀਚਿੰਗ ਪ੍ਰੈਕਟਸ ਵਾਲੇ ਵਿਦਿਆਰਥੀ ਜਸਵਿੰਦਰ ਕੌਰ, ਅਮਨਦੀਪ ਕੌਰ, ਜੋਤੀ ਕੌਰ ਅਤੇ ਸੋਨੀਆ ਕੌਰ ਸ਼ਾਮਿਲ ਸਨ।