12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਯੁੱਧ ਨਸ਼ਿਆਂ ਵਿਰੁੱਧ 2.0 : 14 ਨਵੰਬਰ ਤੋਂ 16 ਨਵੰਬਰ ਤੱਕ 20 ਪਿੰਡਾਂ ’ਚ ਵਾਲੀਬਾਲ ਅਤੇ ਟੈਨਿਸ ਕ੍ਰਿਕਟ ਦੇ ਮੁਕਾਬਲੇ ਕਰਵਾਏ ਜਾਣਗੇ

ਬਠਿੰਡਾ, 12 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ 2. 0 ਮੁਹਿੰਮ ਤਹਿਤ ਉਨ੍ਹਾਂ 20 ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਨਸ਼ੇ ਦੀ ਸਮੱਸਿਆ ਜ਼ਿਆਦਾ ਹੈ।

Ad Position 21
No active advertisement
ਅਜੀਤ ਡੈਸਕ 13-11-2026
ਬਠਿੰਡਾ, 12 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਤਹਿਤ ਉਨ੍ਹਾਂ 20 ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਨਸ਼ੇ ਦੀ ਸਮੱਸਿਆ ਜ਼ਿਆਦਾ ਹੈ। ਇਨ੍ਹਾਂ 20 ਪਿੰਡਾਂ ਨੂੰ 4 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਜਿਥੇ 14 ਤੋਂ 16 ਨਵੰਬਰ ਤੱਕ ਪਿੰਡਾਂ ਦੇ ਖੇਡਾਂ ’ਚ ਆਪਸੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਕਲੱਸਟਰਾਂ ’ਚੋਂ ਜੇਤੂ ਤਿੰਨ ਦੇ ਆਪਸੀ ਮੁਕਾਬਲੇ 22 ਅਤੇ 23 ਨਵੰਬਰ ਨੂੰ ਭੋਖੜਾ ਵਿਖੇ ਕਰਵਾਏ ਜਾਣਗੇ। ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਦਿੱਤੀ । ਉਨ੍ਹਾਂ ਨਾਲ ਸੁਹੇਲ ਕਾਸਿਮ ਮੀਰ, ਐੱਸ ਐੱਸ ਪੀ ਬਠਿੰਡਾ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਖੇਡਾਂ ਰਾਹੀਂ ਨਸ਼ਾ ਮੁਕਤੀ ਵੱਲ ਕਦਮ ਵਧਾਉਂਦੇ ਹੋਏ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਚ ਭਾਗ ਲੈਣ ਵਾਲੀਆਂ ਟੀਮਾਂ ਇਨ੍ਹਾਂ ਪਿੰਡਾਂ ਵਿਚੋਂ ਹੀ ਹਨ, ਜਿਸ ਵਿਚ ਨਸ਼ੇ ਨੂੰ ਛੱਡ ਚੁਕੇ ਜਾ ਨਸ਼ਾ ਛੱਡ ਰਹੇ ਨੌਂਜਵਾਨ ਸ਼ਾਮਿਲ ਹੋਣਗੇ। ਜੇਤੂ ਟੀਮਾਂ ਨੂੰ ਪਹਿਲੀ ਪੁਜੀਸ਼ਨ ਹਾਸਲ ਕਰਨ ਤੇ 51000 ਰੁਪਏ, ਦੂਸਰੀ ਤੇ 31000 ਰੁਪਏ ਅਤੇ ਤੀਸਰੀ ਤੇ 21000 ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਕਲੱਸਟਰ ’ਚ ਪਿੰਡ ਗਿਆਨਾ, ਨਸੀਬਪੁਰਾ, ਨਰ ਸਿੰਘ ਕਾਲੋਨੀ, ਭਾਗੀ ਬਾਂਦਰ ਅਤੇ ਜੀਵਨ ਸਿੰਘ ਵਾਲਾ ਸ਼ਾਮਲ ਹਨ। ਇਹ ਬਲਾਕ ਪੱਧਰੀ ਮੁਕਾਬਲੇ ਮੁੱਖ ਮੰਤਰੀ ਖੇਡ ਸਟੇਡੀਅਮ ਜੀਵਨ ਸਿੰਘ ਵਾਲਾ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਕਲੱਸਟਰ ਨੰਬਰ 2 ’ਚ ਬੁਰਜ ਕਾਹਨ ਸਿੰਘ ਵਾਲਾ, ਕਲਿਆਣ ਸੱਦਾ, ਮਲੂਕਾ ਅਤੇ ਲਹਿਰਾ ਮੁਹੱਬਤ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਕਲੱਸਟਰ ’ਚ ਪਿੰਡ ਬੁਰਜ ਮਾਨਸਾ, ਪਥਰਾਲਾ, ਝੁੰਬਾ, ਘੁੰਮਣ ਕਲਾਂ ਅਤੇ ਭਾਈ ਬਖਤੌਰ ਸ਼ਾਮਿਲ ਹਨ, ਜਿਨ੍ਹਾਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਕਰਵਾਏ ਜਾਣਗੇ। ਚੌਥੇ ਕਲੱਸਟਰ ’ਚ ਪਿੰਡ ਗੋਨਿਆਣਾ ਕਲਾਂ, ਹਰਰਾਏਪੁਰ, ਜੀਦਾ, ਅਬਲੂ ਅਤੇ ਭੋਖੜਾ ਸ਼ਾਮਲ ਹਨ, ਜਿਨ੍ਹਾਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀ ਕਲੱਸਟਰ ਵਾਲੀਬਾਲ ਅਤੇ ਕ੍ਰਿਕਟ ਦੀ ਲੀਗ ਵਿਚੋਂ ਵੱਧ ਅੰਕ ਹਾਸਲ ਕਰਕੇ ਇਕ-ਇਕ ਟੀਮ ਤਿੰਨ ਸੈਮੀਫਾਈਨਲ ’ਚ ਪ੍ਰਵੇਸ਼ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੀ ਰਿੰਗ ਰੋਡ ’ਤੇ ਬਣੀਆਂ ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ 38 ਲੱਖ ਰੁਪਏ ਦੀ ਲਾਗਤ ਨਾਲ ਨਰੂਆਣਾ ਵਿਖੇ ਬਣੇ ਮੁੱਖ ਮੰਤਰੀ ਖੇਡ ਗਰਾਊਂਡ ਦਾ ਉਦਘਾਟਨ
Ad Position 24