ਬੋਹਾ ਰਜਬਾਹੇ ’ਚ ਬੰਦੀ ਕਾਰਨ ਬਰੇਟਾ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ
ਬਰੇਟਾ, 12 ਨਵੰਬਰ (ਜੀਵਨ ਸ਼ਰਮਾ)- ਇਲਾਕੇ ਨੇੜਿਓਂ ਲੰਘਦੇ ਬੋਹਾ ਰਜਵਾਹੇ ’ਚ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਇਲਾਕੇ ’ਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਇਸ ਇਲਾਕੇ ਦੇ ਸਾਰੇ ਵਾਟਰ ਵਰਕਸ ਜੋ ਉਕਤ ਰਜਵਾਹੇ ’ਤੇ ਹੀ ਨਿਰਭਰ ਹਨ, ਦੇ ਟੈਕਾਂ ’ਚੋਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ।
ਬਰੇਟਾ, 12 ਨਵੰਬਰ (ਜੀਵਨ ਸ਼ਰਮਾ)- ਇਲਾਕੇ ਨੇੜਿਓਂ ਲੰਘਦੇ ਬੋਹਾ ਰਜਵਾਹੇ ’ਚ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਇਲਾਕੇ ’ਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਇਸ ਇਲਾਕੇ ਦੇ ਸਾਰੇ ਵਾਟਰ ਵਰਕਸ ਜੋ ਉਕਤ ਰਜਵਾਹੇ ’ਤੇ ਹੀ ਨਿਰਭਰ ਹਨ, ਦੇ ਟੈਕਾਂ ’ਚੋਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਧਰਤੀ ਹੇਠਲਾ ਪਾਣੀ ਪੀ ਕੇ ਆਪਣੀ ਪਿਆਸ ਬਝਾਉਣੀ ਪੈ ਰਹੀ ਹੈ ਅਤੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੀਤੀ ਪਾਣੀ ਦੀ ਬੰਦੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਿੰਡਾਂ ’ਚ ਚੱਲ ਰਹੇ ਵੱਡੇ ਸਰਕਾਰੀ ਆਰ.ੳ. ਸਿਸਟਮ ਬੰਦ ਹੋ ਚੁੱਕੇ ਹਨ ਅਤੇ ਪੀਣ ਵਾਲਾ ਪਾਣੀ ਮੁੱਲ ਖਰੀਦਣਾ ਪੈ ਰਿਹਾ ਹੈ। ਖੇਤਾਂ ਨੂੰ ਨਹਿਰੀ ਪਾਣੀ ਦੀ ਲੋੜ - - ਇਸ ਸਮੇਂ ਨਰਮੇ ਵਾਲੀ ਜਮੀਨ ’ਚ ਕਣਕ ਬੀਜਣ ਲਈ ਨਹਿਰੀ ਪਾਣੀ ਦੀ ਸਖਤ ਜਰੂਰਤ ਹੈ। ਇਸ ਤੋਂ ਇਲਾਵਾ ਹਰੇ ਚਾਰੇ ਤੇ ਹੋਰ ਫਸਲਾਂ ਨੂੰ ਵੀ ਨਹਿਰੀ ਪਾਣੀ ਚਾਹੀਦਾ ਹੈ। ਲੋਕਾਂ ਦੀ ਜੋਰਦਾਰ ਮੰਗ ਹੈ ਕਿ ਜਲਦ ਤੋਂ ਜਲਦ ਰਜਵਾਹੇ ’ਚ ਪਾਣੀ ਛੱਡਿਆ ਜਾਵੇ ਤਾਂ ਜੋ ਪਾਣੀ ਨਾਲ ਸਬੰਧਿਤ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ।