ਨਿਮੋਨੀਆ ਨੂੰ ਆਮ ਖੰਘ-ਜੁਕਾਮ ਨਾ ਸਮਝੋ, ਇਹ ਬੱਚਿਆਂ ਲਈ ਬਣ ਸਕਦਾ ਹੈ ਜਾਨਲੇਵਾ-ਡਾ: ਸ਼ੈਲੀ ਅਰੋੜਾ
ਬਾਲਿਆਂਵਾਲੀ, 12 ਨਵੰਬਰ (ਕੁਲਦੀਪ ਮਤਵਾਲਾ)-ਸੀਨੀਅਰ ਮੈਡੀਕਲ ਅਫ਼ਸਰ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਵਿਸ਼ਵ ਨਿਮੋਨੀਆ ਦਿਵਸ ਮੌਕੇ ਸੀ ਐਚ ਸੀ ਬਾਲਿਆਂਵਾਲੀ ਅਧੀਨ ਆਉਂਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਨਿਮੋਨੀਆ ਦੇ ਲੱਛਣਾਂ, ਬਚਾਅ ਅਤੇ ਇਲਾਜ ਸਬੰਧੀ ਜਾਗਰੂਕ ਕੈਂਪ ਲਗਾਏ ਗਏ। ਇਸ ਮੌਕੇ ਐਸ ਐਮ ਓ ਡਾ.
ਜ
ਜਾਗਰੂਕਤਾ ਕੈਂਪ ਦੌਰਾਨ ਮੈਡੀਕਲ ਅਫ਼ਸਰ ਡਾ: ਕਮਲਜੀਤ ਸਿੰਘ ਅਤੇ ਸਿਹਤ ਕਰਮਚਾਰੀ ਆਦਿ। ਅਜੀਤ ਤਸਵੀਰ
13-11-2026
ਬਾਲਿਆਂਵਾਲੀ, 12 ਨਵੰਬਰ (ਕੁਲਦੀਪ ਮਤਵਾਲਾ)-ਸੀਨੀਅਰ ਮੈਡੀਕਲ ਅਫ਼ਸਰ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਵਿਸ਼ਵ ਨਿਮੋਨੀਆ ਦਿਵਸ ਮੌਕੇ ਸੀ ਐਚ ਸੀ ਬਾਲਿਆਂਵਾਲੀ ਅਧੀਨ ਆਉਂਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਨਿਮੋਨੀਆ ਦੇ ਲੱਛਣਾਂ, ਬਚਾਅ ਅਤੇ ਇਲਾਜ ਸਬੰਧੀ ਜਾਗਰੂਕ ਕੈਂਪ ਲਗਾਏ ਗਏ। ਇਸ ਮੌਕੇ ਐਸ ਐਮ ਓ ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ ਨਿਮੋਨੀਆ ਫੇਫੜਿਆਂ ਦੀ ਗੰਭੀਰ ਲਾਗ ਹੈ, ਜੋ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਵਾਲਿਆਂ ਲਈ ਖ਼ਤਰਨਾਕ ਹੈ। ਇਸ ਦੇ ਲੱਛਣਾਂ ਵਿਚ ਤੇਜ਼ ਬੁਖ਼ਾਰ, ਖੰਘ, ਸਾਹ ਲੈਣ ਵਿਚ ਤਕਲੀਫ਼, ਛਾਤੀ ਵਿਚ ਦਰਦ ਅਤੇ ਬੱਚਿਆਂ ਵਿਚ ਦੁੱਧ ਨਾ ਪੀਣਾ ਸ਼ਾਮਲ ਹਨ। ਲੱਛਣ ਦਿਖਣ ਤੇ ਤੁਰੰਤ ਸਰਕਾਰੀ ਸਿਹਤ ਕੇਂਦਰ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ। ਮੈਡੀਕਲ ਅਫ਼ਸਰ ਡਾ: ਕਮਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ, ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ, ਸੰਤੁਲਿਤ ਖੁਰਾਕ, ਸਫ਼ਾਈ, ਧੂੰਏਂ ਤੋਂ ਬਚਾਅ ਅਤੇ ਹੱਥਾਂ ਦੀ ਸਫ਼ਾਈ ਨਿਮੋਨੀਆ ਤੋਂ ਬਚਾਅ ਲਈ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਨੂੰ ਆਮ ਖੰਘ-ਜ਼ੁਕਾਮ ਸਮਝ ਕੇ ਅਣਗੌਲਿਆ ਨਾ ਕਰੋ ਅਤੇ ਬਿਨ੍ਹਾਂ ਡਾਕਟਰੀ ਸਲਾਹ ਤੋਂ ਐਂਟੀਬਾਇਓਟਿਕ ਨਾ ਲਓ। ਇਸ ਮੌਕੇ ਬਲਾਕ ਐਜੂਕੇਟਰ ਜਗਤਾਰ ਸਿੰਘ, ਸੁਰਿੰਦਰ ਕੌਰ, ਮਨਜੀਤ ਸਿੰਘ, ਏ.ਐਨ.ਐਮ. ਪੂਜਾ ਰਾਣੀ, ਸ਼ਿੰਦਰਪਾਲ ਕੌਰ ਆਸ਼ਾ ਫੈਸੀਲੀਟੇਟਰ, ਸਤਪਾਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।