14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਠਿੰਡਾ ਦੀ ਅਨਾਜ ਮੰਡੀ ’ਚੋਂ ਚੋਰੀ ਹੋਇਆ ਟਰੈਕਟਰ-ਟਰਾਲੀ ਬਰਾਮਦ, ਇਕ ਗ੍ਰਿਫ਼ਤਾਰ

ਬਠਿੰਡਾ, 14 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੁਲਿਸ ਨੇ ਬਠਿੰਡਾ ਦੀ ਅਨਾਜ ਮੰਡੀ ਵਿਚੋਂ ਛੇ ਕੁ ਦਿਨ ਪਹਿਲਾਂ ਚੋਰੀ ਹੋਏ ਆਈਸ਼ਰ ਟਰੈਕਟਰ-ਟਰਾਲੀ ਨੂੰ ਬਰਾਮਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਵਿਅਕਤੀ ਦੀ ਪਹਿਚਾਣ ਪ੍ਰਦੀਪ ਸਿੰਘ ਵਾਸੀ ਪਿੰਡ ਰੋਹਿੜਾਂਵਾਲੀ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ), ਹਾਲ ਵਾਸੀ ਪਿੰਡ ਕੋਟਸ਼ਮੀਰ ਵਜੋਂ ਹੋਈ ਹੈ।

Ad Position 21
No active advertisement
ਵਾਹਨ ਚੋਰੀ ਮਾਮਲੇ ’ਚ ਫੜੇ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ। ਅਜੀਤ ਤਸਵੀਰ 15-11-2026
ਬਠਿੰਡਾ, 14 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੁਲਿਸ ਨੇ ਬਠਿੰਡਾ ਦੀ ਅਨਾਜ ਮੰਡੀ ਵਿਚੋਂ ਛੇ ਕੁ ਦਿਨ ਪਹਿਲਾਂ ਚੋਰੀ ਹੋਏ ਆਈਸ਼ਰ ਟਰੈਕਟਰ-ਟਰਾਲੀ ਨੂੰ ਬਰਾਮਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਵਿਅਕਤੀ ਦੀ ਪਹਿਚਾਣ ਪ੍ਰਦੀਪ ਸਿੰਘ ਵਾਸੀ ਪਿੰਡ ਰੋਹਿੜਾਂਵਾਲੀ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ), ਹਾਲ ਵਾਸੀ ਪਿੰਡ ਕੋਟਸ਼ਮੀਰ ਵਜੋਂ ਹੋਈ ਹੈ।ਥਾਣਾ ਕੋਤਵਾਲੀ ਦੇ ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਰਾਇਣ ਭਗਤ ਵਾਸੀ ਕਾਲਾ ਸਿੰਘ ਸਿੱਧੂ ਕਾਲੋਨੀ, ਬਠਿੰਡਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 8 ਨਵੰਬਰ ਨੂੰ ਅਨਾਜ ਮੰਡੀ ਬਠਿੰਡਾ ਵਿਚੋਂ ਉਸ ਦਾ ਲਾਲ ਰੰਗ ਦਾ ਆਈਸ਼ਰ ਟਰੈਕਟਰ-ਟਰਾਲੀ ਚੋਰੀ ਹੋ ਗਿਆ ਹੈ। ਜਿਸ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਤੱਥਾਂ ਦੇ ਆਧਾਰ ‘ਤੇ ਪੁਲਿਸ ਨੇ ਪ੍ਰਦੀਪ ਸਿੰਘ ਦੀ ਪਹਿਚਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਦੇ ਅਧਾਰ ‘ਤੇ ਚੋਰੀ ਕੀਤਾ ਟਰੈਕਟਰ-ਟਰਾਲੀ ਪਿੰਡ ਕੋਟਸ਼ਮੀਰ ਤੋਂ ਗੁਲਾਬਗੜ੍ਹ ਨੂੰ ਜਾਂਦੀ ਕੱਚੀ ਸੜਕ ਨੇੜਿਓਂ ਜੱਗੂ ਮੰਗਲ ਦੇ ਘਰ ਤੋਂ ਬਰਾਮਦ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਇਸ ਟਰੈਕਟਰ-ਟਰਾਲੀ ਨੂੰ ਕਿਸੇ ਕਬਾੜੀਏ ਕੋਲ ਵੇਚਣ ਦੀ ਤਾਕ ਵਿਚ ਸੀ। ਪ੍ਰੰਤੂ ਪੁਲਿਸ ਦੀ ਪਿੰਡ ਵਿਚ ਪਹੁੰਚ ਦੀ ਭਿਣਕ ਲੱਗਣ ‘ਤੇ ਉਸ ਨੇ 12 ਨਵੰਬਰ ਨੂੰ ਟਰੈਕਟਰ ਉਕਤ ਥਾਂ ‘ਤੇ ਖੜ੍ਹਾ ਕਰ ਦਿੱਤਾ ਸੀ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਅਨੂਪਗੜ੍ਹ ਬੱਸ ਸਟੈਂਡ ਨੇੜਿਓਂ ਬੋਲੈਰੋ ਗੱਡੀ, ਸ੍ਰੀ ਗੰਗਾਨਗਰ ਤੋਂ ਬਲੈਰੋ ਪਿਕਅੱਪ, ਅਬੋਹਰ ਦੀ ਚੁੰਗੀ ਕੋਲੋਂ ਛੋਟਾ ਹਾਥੀ, ਸੰਗਰੀਆ ਤੋਂ ਮੋਟਰਸਾਈਕਲ ਅਤੇ ਅਬੋਹਰ ਰੋਡ ਤੋਂ ਬਲੈਰੋ ਪਿਕਅੱਪ ਚੋਰੀ ਕਰਨ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੋਣ ਦੀ ਗੱਲ ਮੰਨੀ ਹੈ। ਇਸ ਤੋਂ ਇਲਾਵਾ ਡੱਬਵਾਲੀ ਰੋਡ ਪੁਲ ਥੱਲਿਓਂ ਇਕ ਟਰੈਕਟਰ-ਟਰਾਲੀ ਚੋਰੀ ਕਰਕੇ ਵੇਚਣ ਦਾ ਵੀ ਪਤਾ ਚੱਲਿਆ। ਇਨ੍ਹਾਂ ਵਿਚੋਂ ਕੁਝ ਵਾਹਨ ਵੱਖ-ਵੱਖ ਵਿਅਕਤੀਆਂ ਨੂੰ ਵੇਚੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਾਲ 2025 ਦੌਰਾਨ ਸ੍ਰੀ ਗੰਗਾਨਗਰ ਦੇ ਹਿੰਦੂ ਮੱਲਕੋਟ ਥਾਣੇ ਵਿਚ ਵੀ ਚੋਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਹ ਕਰੀਬ ਇਕ ਮਹੀਨਾ ਜੇਲ੍ਹ ਵਿਚ ਰਹਿ ਚੁੱਕਾ ਹੈ। ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਤਾਂ ਜੋ ਉਸ ਕੋਲੋਂ ਹੋਰ ਮਾਮਲਿਆਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਘਰ ਅੱਗੇ ਪਟਾਕੇ ਸੁੱਟਣ ਅਤੇ ਅਸਲ੍ਹੇ ਨਾਲ ਨੁਮਾਇਸ਼ ਕਰਕੇ ਫੋਟੂਆਂ ਭੇਜਣ ਦੇ ਦੋਸ਼ਾਂ ਹੇਠ ਇਕ ਨਾਮਜ਼ਦ ਅਗਲੀ ਖ਼ਬਰ ਦੀਵਾਲੀ ਤੋਂ ਬਾਅਦ ਵਧੇ ਪ੍ਰਦੂਸ਼ਣ ਅਤੇ ਧੂੰਏਂ ਦੀ ਚਾਦਰ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ, ਆਵਾਜਾਈ ਪ੍ਰਭਾਵਿਤ
Ad Position 24