ਰੰਗਾਂ ਦੇ ਜਾਦੂਗਰ ਸੋਭਾ ਸਿੰਘ ਨੂੰ 125ਵੀਂ ਸ਼ਰਧਾਂਜਲੀ ਸਮੇਂ ਬਾਲਿਆਂਵਾਲੀ ਵਿਖੇ 150 ਬਾਲ ਕਲਾਕਾਰਾਂ ਨੇ ਕਾਗਜ਼ਾਂ ’ਤੇ ਉਕੇਰੇ ਰੰਗਦਾਰ ਸੁਪਨੇ
ਬਾਲਿਆਂਵਾਲੀ, 20 ਨਵੰਬਰ (ਕੁਲਦੀਪ ਮਤਵਾਲਾ)-ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ: ਸੋਭਾ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 14ਵਾਂ ਅੰਤਰ-ਸਕੂਲ ਤੇ ਅੰਤਰ-ਕਾਲਜ ਚਿੱਤਰਕਲਾ ਮੁਕਾਬਲਾ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਬਾਲਿਆਂਵਾਲੀ, 20 ਨਵੰਬਰ (ਕੁਲਦੀਪ ਮਤਵਾਲਾ)-ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ: ਸੋਭਾ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 14ਵਾਂ ਅੰਤਰ-ਸਕੂਲ ਤੇ ਅੰਤਰ-ਕਾਲਜ ਚਿੱਤਰਕਲਾ ਮੁਕਾਬਲਾ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੁਕਾਬਲੇ ਗਰੁੱਪ-ਏ, ਗਰੁੱਪ-ਬੀ ਅਤੇ ਗਰੁੱਪ-ਸੀ ਵਿਚ ਵੰਡ ਕੇ ਕਰਵਾਏ ਗਏ। ਸਮਾਗਮ ਵਿਚ ਮੁੱਖ ਮਹਿਮਾਨ ਐਡਵੋਕੇਟ ਹਰਦੀਪ ਸਿੰਘ ਸਰਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ, ਪ੍ਰਿੰਸੀਪਲ ਅਵਤਾਰ ਸਿੰਘ ਅਤੇ ਸ਼ੋਭਾ ਸਿੰਘ ਆਰਟ ਗੈਲਰੀ ਅੰਧਰੇਟਾ (ਹਿਮਾਚਲ) ਦੇ ਜੁਆਇੰਟ ਸਕੱਤਰ ਸ਼ਵਿੰਦਰ ਸਿੰਘ ਕੋਚਰ, ਸਭਾ ਪ੍ਰਧਾਨ ਸੁਖਦਰਸ਼ਨ ਗਰਗ, ਅਜਮੇਰ ਦੀਵਾਨਾ ਅਤੇ ਜੀਤ ਸਿੰਘ ਚਹਿਲ ਸ਼ਾਮਲ ਹੋਏ। ਗਰੁੱਪ-ਏ ਵਿਚੋਂ: ਪਹਿਲਾ ਸਥਾਨ ਅੰਜਲੀ (ਲਾਲਾ ਕਸਤੂਰੀ ਲਾਲ ਵਿੱਦਿਆ ਮੰਦਰ ਸਕੂਲ ਰਾਮਪੁਰਾ), ਦੂਜਾ ਸਥਾਨ ਇਸ਼ਾਨਾ (ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ) ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ (ਵਿੱਦਿਆ ਮੰਦਰ ਸਕੂਲ ਰਾਮਪੁਰਾ) ਨੇ ਹਾਸਲ ਕੀਤਾ। ਗਰੁੱਪ-ਬੀ ਵਿਚੋਂ: ਪਹਿਲਾ ਸਥਾਨ ਲਖਵੀਰ ਸਿੰਘ (ਸਰਕਾਰੀ ਹਾਈ ਸਕੂਲ ਡਿੱਖ), ਦੂਜਾ ਸਥਾਨ ਸਾਰਾਂਸ਼ ਸ਼ਰਮਾਂ (ਸੇਂਟ ਜੇਵੀਅਰ ਰਾਮਪੁਰਾ) ਅਤੇ ਤੀਜਾ ਸਥਾਨ ਹਿਮਾਨੀ ਅਰੋੜਾ (ਸੇਂਟ ਜੇਵੀਅਰ ਰਾਮਪੁਰਾ) ਨੇ ਹਾਸਲ ਕੀਤਾ। ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਸਰਾਂ ਨੇ ਕਿਹਾ ਕਿ ਲਾਇਬ੍ਰੇਰੀ ਦਾ ਹੋਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਸਟੇਟ ਐਵਾਰਡੀ ਅਮਰਜੀਤ ਸਿੰਘ ਪੇਂਟਰ ਬਠਿੰਡਾ ਨੇ ਸੋਭਾ ਸਿੰਘ ਦੇ ਜੀਵਨ ਅਤੇ ਕਲਾ ਬਾਰੇ ਚਾਨਣਾ ਪਾਇਆ। ਜੱਜਮੈਂਟ ਦੀ ਭੂਮਿਕਾ ਅਮਰਜੀਤ ਸਿੰਘ ਪੇਂਟਰ ਬਠਿੰਡਾ, ਸਟੇਟ ਐਵਾਰਡੀ ਸੁਰਿੰਦਰ ਸਿੰਘ ਅਤੇ ਮਾ. ਗੁਰਵਿੰਦਰ ਸਿੰਘ ਸਿੱਧੂ ਨੇ ਨਿਭਾਈ। ਸਮਾਗਮ ਵਿਚ ਵਿੱਤ ਸਕੱਤਰ ਹਰਜਿੰਦਰ ਕੌਰ, ਪ੍ਰੈੱਸ ਸਕੱਤਰ ਕੁਲਦੀਪ ਮਤਵਾਲਾ, ਸੱਤਪਾਲ ਸਿੰਘ ਗਿੱਲ, ਗੁਰਤੇਜ ਸਿੰਘ, ਮਾ. ਹਰਿੰਦਰ ਕੁਮਾਰ, ਗੁਰਪ੍ਰੀਤ ਕੌਰ, ਅੰਕੁਸ਼, ਸਰਪੰਚ ਸੁਖਜਿੰਦਰ ਸਿੰਘ ਰੋਮਾਣਾ, ਬਲਰਾਜ ਸਿੰਘ ਚਹਿਲ, ਕਰਿਸਟਲ ਸਿੰਘ, ਗੁਰਮੇਲ ਸਿੰਘ ਮੇਲਾ, ਦੀਪਕ ਬਠਿੰਡਾ, ਮਾ. ਨਿਰਭੈ ਸਿੰਘ, ਬਿੰਦਰ ਕੁਮਾਰ, ਨਿਰਮਲ ਸਿੰਘ, ਸੋਨੀਆ, ਕਰਮਜੀਤ ਕੌਰ, ਨਿਰਮਲਜੀਤ ਕੌਰ ਆਦਿ ਹਾਜ਼ਰ ਸਨ।