ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਮਨੁੱਖੀ ਗਤੀਵਿਧੀਆਂ ਕਾਰਨ ਬਦਲ ਰਹੇ ਵਿਸ਼ਵ ਪਰਿਵੇਸ਼ ਵਿਚ ਸੁਰੱਖਿਆ ਦੀ ਪੁਨਰਕਲਪਨਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ
ਬਠਿੰਡਾ, 20 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦੱਖਣੀ ਅਤੇ ਮੱਧ ਏਸ਼ੀਆਈ ਅਧਿਐਨ ਵਿਭਾਗ ਨੇ ਚਾਣਕਿਆ ਪਾਲਿਸੀ ਐਂਡ ਰਿਸਰਚ ਫਾਊਂਡੇਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ 19–20 ਨਵੰਬਰ, 2026 ਨੂੰ ‘ਮਨੁੱਖੀ ਗਤੀਵਿਧੀਆਂ ਕਾਰਨ ਬਦਲ ਰਹੇ ਵਿਸ਼ਵ ਪਰਿਵੇਸ਼ ਵਿਚ ਸੁਰੱਖਿਆ ਦੀ ਪੁਨਰਕਲਪਨਾ: ਜਲਵਾਯੂ ਕੂਟਨੀਤੀ, ਅੱਤਵਾਦ ਵਿਰੋਧੀ ਯਤਨਾਂ ਅਤੇ ਡਿਜੀਟਲ ਸੰਪ੍ਰਭੂਤਾ ਵਿੱਚ ਭਾਰਤ ਦੀ ਵਿਸ਼ਵ ਪੱਧਰੀ ਅਗਵਾਈ”ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ.
‘
‘ਮਨੁੱਖੀ ਗਤੀਵਿਧੀਆਂ ਕਾਰਨ ਬਦਲ ਰਹੇ ਵਿਸ਼ਵ ਪਰਿਵੇਸ਼ ਵਿਚ ਸੁਰੱਖਿਆ ਦੀ ਪੁਨਰਕਲਪਨਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਦ੍ਰਿਸ਼। ਅਜੀਤ ਤਸਵੀਰ
21-11-2026
ਬਠਿੰਡਾ, 20 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦੱਖਣੀ ਅਤੇ ਮੱਧ ਏਸ਼ੀਆਈ ਅਧਿਐਨ ਵਿਭਾਗ ਨੇ ਚਾਣਕਿਆ ਪਾਲਿਸੀ ਐਂਡ ਰਿਸਰਚ ਫਾਊਂਡੇਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ 19–20 ਨਵੰਬਰ, 2026 ਨੂੰ ‘ਮਨੁੱਖੀ ਗਤੀਵਿਧੀਆਂ ਕਾਰਨ ਬਦਲ ਰਹੇ ਵਿਸ਼ਵ ਪਰਿਵੇਸ਼ ਵਿਚ ਸੁਰੱਖਿਆ ਦੀ ਪੁਨਰਕਲਪਨਾ: ਜਲਵਾਯੂ ਕੂਟਨੀਤੀ, ਅੱਤਵਾਦ ਵਿਰੋਧੀ ਯਤਨਾਂ ਅਤੇ ਡਿਜੀਟਲ ਸੰਪ੍ਰਭੂਤਾ ਵਿੱਚ ਭਾਰਤ ਦੀ ਵਿਸ਼ਵ ਪੱਧਰੀ ਅਗਵਾਈ”ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰੀਕਾ ਦੀ ਸਰਪ੍ਰਸਤੀ ਹੇਠ ਇਸ ਕਾਨਫਰੰਸ ਵਿਚ ਜਲਵਾਯੂ ਪਰਿਵਰਤਨ, ਅੱਤਵਾਦ, ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਮੁੰਦਰੀ ਸੁਰੱਖਿਆ ਵਰਗੀਆਂ ਉੱਭਰ ਰਹੀਆਂ ਗੈਰ-ਰਵਾਇਤੀ ਸੁਰੱਖਿਆ ਚੁਣੌਤੀਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਵਿਚ ਕਜ਼ਾਕਿਸਤਾਨ ਦੀ ਐਮ. ਖ਼. ਦੁਲਾਤੀ ਤਰਾਜ਼ ਯੂਨੀਵਰਸਿਟੀ ਤੋਂ ਪ੍ਰੋ. ਅਕਬੋਟਾ ਨਿਆਜ਼ੋਵਨਾ ਜ਼ੋਲਦਾਸਬੇਕੋਵਾ ਅਤੇ ਡਾ. ਯੇਰੇਜ਼ੇਪਕਿਜ਼ੀ ਰੋਜ਼ਾ ਅਤੇ ਸਿੰਗਾਪੁਰ ਦੀ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਪ੍ਰੋ. ਰੋਹਨ ਗੁਣਰਤਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰਾਸ਼ਟਰੀ ਪੱਧਰ ਦੇ ਬੁਲਾਰਿਆਂ ਵਿਚ ਡਾ. ਮਨਪ੍ਰੀਤ ਸੇਠੀ, ਪ੍ਰੋ. ਰਾਜੇਸ਼ ਕੁਮਾਰ, ਡਾ. ਆਸ਼ੂਤੋਸ਼ ਭਟਨਾਗਰ, ਪ੍ਰੋ. ਕਮਲ ਕਿੰਗਰ, ਪ੍ਰੋ. ਅਸਲਮ ਖਾਨ, ਪ੍ਰੋ: ਸ਼ਾਂਤੇਸ਼ ਕੁਮਾਰ ਸਿੰਘ, ਡਾ: ਸਮੀਰ ਪਾਟਿਲ, ਡਾ: ਰਾਜੀਵ ਰੰਜਨ, ਲੈਫ਼ਟੀਨੈਂਟ (ਡਾ:) ਰਮੇਸ਼ ਕੁਮਾਰ, ਪ੍ਰੋ: ਕੰਵਰ ਚੰਦਰਦੀਪ ਸਿੰਘ, ਪ੍ਰੋ. ਸੁਜੌਏ ਘੋਸ਼, ਡਾ. ਵਿਕਾਸ ਸੱਭਰਵਾਲ, ਡਾ. ਸੁਧੀਰ ਸਿੰਘ ਵਰਮਾ, ਡਾ. ਨੇਹਾ ਕੁਮਾਰ, ਡਾ. ਕੇ. ਭਾਸਕਰ, ਡਾ. ਅਰਚਨਾ ਮਿਸ਼ਰਾ, ਡਾ. ਸੁਧੀਰ ਸਿੰਘ, ਡਾ. ਰਾਜੀਵ ਕੁਮਾਰ, ਡਾ. ਹਰਸੰਗੀਤ ਪਾਲ ਕੌਰ, ਡਾ. ਹਾਂਸ ਜੇ. ਫਰੈਡੀ, ਚੇਨਈ), ਡਾ. ਅੰਜਲੀ ਯੋਗੀ ਅਤੇ ਡਾ. ਅਭਿਸ਼ੇਕ ਚੌਧਰੀ, ਜਸਜੋਤ ਸਿੰਘ, ਆਸ਼ੂ ਮਾਨ, ਅਨੁਭਾ ਗੁਪਤਾ ਅਤੇ ਮੇਘਨਾ ਪ੍ਰਧਾਨ ਸ਼ਾਮਲ ਸਨ। ਕਾਨਫਰੰਸ ਦੌਰਾਨ ਆਪਣੇ ਵ ਿਚਾਰ ਸਾਂਝੇ ਕਰਦਿਆਂ ਪ੍ਰੋ. ਅਕਬੋਟਾ ਜ਼ੋਲਦਾਸਬੇਕੋਵਾ ਨੇ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਸੱਭਿਆਚਾਰਕ ਅਤੇ ਸਭਿਅਤਾਗਤ ਸਬੰਧਾਂ ਨੂੰ ਉਜਾਗਰ ਕੀਤਾ। ਕਾਨਫਰੰਸ ਦੌਰਾਨ ਹੋਏ ਵਿਚਾਰ-ਵਟਾਂਦਰੇ ਵਿਚ ਜਲਵਾਯੂ ਕੂਟਨੀਤੀ ਨੂੰ ਮਜ਼ਬੂਤ ਕਰਨ, ਖੁਫ਼ੀਆ ਜਾਣਕਾਰੀ ਦੇ ਆਦਾਨ-ਪ੍ਰਦਾਨ, ਸਰਹੱਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਸਵਦੇਸ਼ੀ ਤਕਨੀਕੀ ਸਮਰੱਥਾਵਾਂ ਦੇ ਵਿਕਾਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਿੰਮੇਵਾਰ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਅੰਤ ਵਿਚ ਕਾਨਫਰੰਸ ਦੇ ਆਯੋਜਨ ਸਕੱਤਰ ਪ੍ਰੋ. ਬਾਵਾ ਸਿੰਘ, ਕਨਵੀਨਰ ਡਾ. ਸੰਦੀਪ ਸਿੰਘ, ਸਹਿ-ਕਨਵੀਨਰ ਪ੍ਰੋ. ਜਗਮੀਤ ਬਾਵਾ ਅਤੇ ਸੀ.ਪੀ.ਆਰ.ਐੱਫ. ਕੋਆਰਡੀਨੇਟਰ ਸ੍ਰੀ ਜਤਿਨ ਸਹਿਰਾਵਤ ਨੇ ਮਾਹਿਰਾਂ ਅਤੇ ਭਾਗੀਦਾਰਾਂ ਦੇ ਬਹੁਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਕਾਨਫਰੰਸ ਲਈ ਲਗਭਗ 100 ਐਬਸਟਰੈਕਟ ਪ੍ਰਾਪਤ ਹੋਏ ਅਤੇ ਸਮਾਗਮ ਦੌਰਾਨ 50 ਖੋਜ ਪੱਤਰ ਪੇਸ਼ ਕੀਤੇ ਗਏ। ਇਹ ਕਾਨਫਰੰਸ ਉੱਭਰ ਰਹੀਆਂ ਵਿਸ਼ਵਵਿਆਪੀ ਸੁਰੱਖਿਆ ਚੁਣੌਤੀਆਂ ਸਬੰਧੀ ਅਕਾਦਮਿਕ ਵਿਚਾਰ-ਵਟਾਂਦਰੇ, ਅੰਤਰ-ਅਨੁਸ਼ਾਸਨੀ ਸੰਵਾਦ ਅਤੇ ਨੀਤੀਗਤ ਚਰਚਾ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਈ।