ਗੱਠਜੋੜ ਦੀ ਖ਼ੁਸ਼ੀ ‘ਚ ਰਵੀਪ੍ਰੀਤ ਸਿੰਘ ਸਿੱਧੂ ਨੇ ਭਾਜਪਾ ਦੇ ਸੀਨੀਅਰ ਆਗੂ ਗੁਣੀ ਦਾ ਕਰਵਾਇਆ ਮੂੰਹ ਮਿੱਠਾ
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ’ਚ ਪਿਛਲੇ ਦਿਨ ਮੁੜ ਹੋਏ ਰਾਜਸੀ ਗੱਠਜੋੜ ਦੀ ਖ਼ੁਸ਼ੀ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ’ਤੇ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਖ਼ੁਸ਼ੀ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੇ ਪਿਤਾ ਤੇ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਗੁਣੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਗੱਠਜੋੜ ਦੀ ਵਧਾਈ ਦਿੱਤੀ। ਅਕਾਲੀ ਦਲ (ਬ) ਤਲਵੰਡੀ ਸਾਬੋ ਸਰਕਲ ਦੇ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਗੁਣੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਗੱਠਜੋੜ ਉਪਰੰਤ ਸੂਬੇ ਦੀ ਸਿਆਸਤ ’ਚ ਹੋਈ ਨਵੀਂ ਹਲਚਲ ਇਹ ਦਰਸਾਉਣ ਲਈ ਕਾਫੀ ਹੈ ਕਿ ਵਿਰੋਧੀਆਂ ‘ਚ ਉਕਤ ਗੱਠਜੋੜ ਨੂੰ ਲੈ ਕੇ ਕਿੰਨਾ ਖ਼ੌਫ਼ ਹੈ।
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ’ਚ ਪਿਛਲੇ ਦਿਨ ਮੁੜ ਹੋਏ ਰਾਜਸੀ ਗੱਠਜੋੜ ਦੀ ਖ਼ੁਸ਼ੀ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ’ਤੇ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਖ਼ੁਸ਼ੀ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੇ ਪਿਤਾ ਤੇ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਗੁਣੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਗੱਠਜੋੜ ਦੀ ਵਧਾਈ ਦਿੱਤੀ। ਅਕਾਲੀ ਦਲ (ਬ) ਤਲਵੰਡੀ ਸਾਬੋ ਸਰਕਲ ਦੇ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਗੁਣੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਗੱਠਜੋੜ ਉਪਰੰਤ ਸੂਬੇ ਦੀ ਸਿਆਸਤ ’ਚ ਹੋਈ ਨਵੀਂ ਹਲਚਲ ਇਹ ਦਰਸਾਉਣ ਲਈ ਕਾਫੀ ਹੈ ਕਿ ਵਿਰੋਧੀਆਂ ‘ਚ ਉਕਤ ਗੱਠਜੋੜ ਨੂੰ ਲੈ ਕੇ ਕਿੰਨਾ ਖ਼ੌਫ਼ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਗੱਠਜੋੜ ਸਰਕਾਰਾਂ ਸਮੇਂ ਪੰਜਾਬ ਦੇ ਹੋਏ ਵਿਕਾਸ ਨੂੰ ਹੁਣ ਵੀ ਯਾਦ ਕਰਦੇ ਹਨ ਤੇ ਉਹ ਜਾਣਦੇ ਹਨ ਕਿ ਗੱਠਜੋੜ ਆਗੂਆਂ ਨੇ ਪਿਛਲੇ ਸਮਿਆਂ ‘ਚ ਜੋ ਕਿਹਾ ਉਹ ਕਰਕੇ ਵੀ ਦਿਖਾਇਆ ਹੈ ਅਤੇ ਇਸੇ ਆਸ ਤਹਿਤ ਉਹ ਪੰਜਾਬ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ 2027 ਵਿਧਾਨ ਸਭਾ ਚੋਣਾਂ ਦੌਰਾਨ ਮੁੜ ਅਕਾਲੀ ਭਾਜਪਾ ਗੱਠਜੋੜ ‘ਚ ਵਿਸ਼ਵਾਸ ਪ੍ਰਗਟ ਕਰਕੇ ਸਰਕਾਰ ਬਣਾਉਣਗੇ। ਇਸ ਮੌਕੇ ਅਕਾਲੀ ਆਗੂ ਜਸਵਿੰਦਰ ਸਿੰਘ ਜ਼ੈਲਦਾਰ ਤੋਂ ਇਲਾਵਾ ਗੁਰਤੇਜ ਸਿੰਘ ਨਸੀਬਪੁਰਾ, ਭਿੰਦਾ ਸਿੰਘ ਜੱਜਲ, ਮੱਖਣ ਸਿੰਘ ਸੀਂਗੋ, ਵੀਰਪਾਲ ਕੌਰ ਸਾਬਕਾ ਕੌਂਸਲਰ ਰਾਮਾਂ, ਭਾਜਪਾ ਆਗੂ ਯਸ਼ਪਾਲ ਡਿੰਪੀ ਤੇ ਅਮਰਜੀਤ ਗਿਰੀ ਮੌਜੂਦ ਸਨ।