26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਸਕਰਨ ਸਿੰਘ ਪਟਵਾਰੀ ਹਲਕਾ ਇੰਚਾਰਜ ਦਿਹਾਤੀ ਬਠਿੰਡਾ ਨੇ ਪਿੰਡ-ਪਿੰਡ ਕੀਤੀਆਂ ਮੀਟਿੰਗਾਂ

ਬੱਲੂਆਣਾ, 26 ਨਵੰਬਰ (ਗੁਰਨੈਬ ਸਾਜਨ): ਮਿਸ਼ਨ 2027 ਨੂੰ ਲੈਕੇ ਅਕਾਲੀ ਭਾਜਪਾ ਗੱਠਜੋੜ ਹੋਣ ਦੀ ਖ਼ੁਸ਼ੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪਿੰਡ ਤਿਉਣਾ ਵਿਖੇ ਟਕਸਾਲੀ ਅਕਾਲੀ ਆਗੂ ਸਵ.

Ad Position 21
No active advertisement
ਅਜੀਤ ਡੈਸਕ 27-11-2026
ਬੱਲੂਆਣਾ, 26 ਨਵੰਬਰ (ਗੁਰਨੈਬ ਸਾਜਨ): ਮਿਸ਼ਨ 2027 ਨੂੰ ਲੈਕੇ ਅਕਾਲੀ ਭਾਜਪਾ ਗੱਠਜੋੜ ਹੋਣ ਦੀ ਖ਼ੁਸ਼ੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪਿੰਡ ਤਿਉਣਾ ਵਿਖੇ ਟਕਸਾਲੀ ਅਕਾਲੀ ਆਗੂ ਸਵ. ਗੁਰਚਰਨ ਸਿੰਘ (ਬੁੱਕਣ) ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਦੇ ਘਰ ਵਿਖੇ ਵਿਧਾਨ ਸਭਾ ਹਲਕਾ ਇੰਚਾਰਜ ਦਿਹਾਤੀ ਬਠਿੰਡਾ ਜਸਕਰਨ ਸਿੰਘ ਪਟਵਾਰੀ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਟਹਿਲ ਸਿੰਘ ਸਰਾਂ ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ ਬੱਲੂਆਣਾ, ਗੁਰਤੇਜ ਸਿੰਘ ਬੱਲੂਆਣਾ ਐੱਸ.ਸੀ. ਵਿੰਗ ਸਰਕਲ ਪ੍ਰਧਾਨ ਬੱਲੂਆਣਾ, ਬੁੱਧਾ ਸਿੰਘ ਝੁੰਬਾ ਬੀ.ਸੀ. ਵਿੰਗ ਸਰਕਲ ਪ੍ਰਧਾਨ ਬੱਲੂਆਣਾ, ਮਨਪ੍ਰੀਤ ਸਿੰਘ ਝੁੰਬਾ ਯੂਥ ਪ੍ਰਧਾਨ ਬੱਲੂਆਣਾ, ਬਲਕੌਰ ਸਿੰਘ ਝੁੰਬਾ ਯੂਥ ਆਗੂ, ਸੁਖਮੰਦਰ ਸਿੰਘ ਝੁੰਬਾ ਸੀਨੀਅਰ ਅਕਾਲੀ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਰਕਲ ਪ੍ਰਧਾਨ ਟਹਿਲ ਸਿੰਘ ਬੱਲੂਆਣਾ ਨੇ ਅਕਾਲੀ ਵਰਕਰਾਂ ਨਾਲ ਜਸਕਰਨ ਸਿੰਘ ਪਟਵਾਰੀ ਦੀ ਜਾਣ ਪਹਿਚਾਣ ਕਰਵਾਈ, ਉਨ੍ਹਾਂ ਵਲੋਂ ਪਟਵਾਰੀ ਦੀ ਨੌਕਰੀ ਦੌਰਾਨ ਪੰਜਾਬ ਦੇ ਪਾਣੀਆਂ ਦੇ ਹੱਕਾਂ ਲਈ ਖੜ੍ਹਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਜਸਕਰਨ ਸਿੰਘ ਪਟਵਾਰੀ ਨੇ 1 ਦਸੰਬਰ ਨੂੰ ਕੋਟਸ਼ਮੀਰ ’ਚ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਜਾ ਰਹੀ ਮਾਵਾਂ ਧੀਆਂ ਦੀ ਲਲਕਾਰ ਰੈਲੀ ਵਿਚ ਵੱਧ ਤੋਂ ਵੱਧ ਬੀਬੀਆਂ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ ਤੇ 8 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਕਿਲੀ ਚਾਹਲਾਂ ’ਚ ਹੋ ਰਹੇ ਵੱਡੇ ਸਮਾਗਮ ਵਿਚ ਪਹੁੰਚਣ ਲਈ ਵੀ ਸੱਦਾ ਦਿੱਤਾ। ਇਸ ਮੌਕੇ ਤਿਉਣਾ ਦੇ ਅਕਾਲੀਆਂ ਨੇ ਅਕਾਲੀ ਭਾਜਪਾ ਗੱਠਜੋੜ ਦੀ ਖ਼ੁਸ਼ੀ ’ਚ ਹਲਕਾ ਇੰਚਾਰਜ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਖ਼ੁਸ਼ੀ ’ਚ ਲੱਡੂ ਵੀ ਵੰਡੇ। ਇਸ ਮੌਕੇ ਜਸਕਰਨ ਸਿੰਘ, ਬਲਕੌਰ ਸਿੰਘ ਸਾਬਕਾ ਪੰਚ, ਕੁਲਵੰਤ ਸਿੰਘ ਨੰਬਰਦਾਰ, ਦਲਜੀਤ ਸਿੰਘ, ਚਰਨਜੀਤ ਸਿੰਘ ਸਾਬਕਾ ਪੰਚ, ਜੱਸ ਸਿੰਘ, ਰਣਧੀਰ ਸਿੰਘ, ਬਲਵਿੰਦਰ ਸਿੰਘ ਸਾਬਕਾ ਪੰਚ, ਚਾਨਣ ਸਿੰਘ ਸਾਬਕਾ ਸਰਪੰਚ, ਨਾਹਰ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ ਬੱਲੂਆਣਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਰਾਜ ਪੱਧਰੀ ਖੇਡਾਂ ਵਿਚ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਨੇ ਤੀਜਾ ਸਥਾਨ ਹਾਸਲ ਕੀਤਾ
Ad Position 24