ਜੀਓ ਟਾਵਰ ਦੀ ਅਲਮਾਰੀ ਦਾ ਤਾਲਾ ਤੋੜ ਕੇ ਮਸ਼ੀਨਾਂ ਦਾ ਸਾਮਾਨ ਚੋਰੀ, ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ
ਬਠਿੰਡਾ , 29 ਨਵੰਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਸ਼ਹਿਰ ਵਿਚ ਚੋਰੀ ਨੇ ਪੁੱਡਾ ਪਾਰਕ ਦੇ ਸਾਹਮਣੇ ਸਥਿਤ ਰਿਲਾਇੰਸ ਜੀਓ ਕੰਪਨੀ ਦੇ ਟਾਵਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਮਸ਼ੀਨਾਂ ਨਾਲ ਸਬੰਧਿਤ ਕੀਮਤੀ ਸਾਮਾਨ ਚੋਰੀ ਕਰ ਕੀਤਾ ਗਿਆ ਹੈ । ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਕੰਪਨੀ ਦੇ ਲੀਗਲ ਮੈਨੇਜਰ ਵਲੋਂ ਟਾਵਰ ਦੀ ਜਾਂਚ ਕੀਤੀ ਗਈ ।
ਬਠਿੰਡਾ , 29 ਨਵੰਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਸ਼ਹਿਰ ਵਿਚ ਚੋਰੀ ਨੇ ਪੁੱਡਾ ਪਾਰਕ ਦੇ ਸਾਹਮਣੇ ਸਥਿਤ ਰਿਲਾਇੰਸ ਜੀਓ ਕੰਪਨੀ ਦੇ ਟਾਵਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਮਸ਼ੀਨਾਂ ਨਾਲ ਸਬੰਧਿਤ ਕੀਮਤੀ ਸਾਮਾਨ ਚੋਰੀ ਕਰ ਕੀਤਾ ਗਿਆ ਹੈ । ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਕੰਪਨੀ ਦੇ ਲੀਗਲ ਮੈਨੇਜਰ ਵਲੋਂ ਟਾਵਰ ਦੀ ਜਾਂਚ ਕੀਤੀ ਗਈ । ਥਾਣਾ ਸਿਵਲ ਲਾਇਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਿਲਾਇੰਸ ਜੀਓ ਕੰਪਨੀ ਵਿਚ ਲੀਗਲ ਮੈਨੇਜਰ ਵਜੋਂ ਕੰਮ ਕਰਦੇ ਹਨ ਅਤੇ ਕੰਪਨੀ ਦਾ ਟਾਵਰ ਪੁੱਡਾ ਪਾਰਕ ਦੇ ਸਾਹਮਣੇ ਲੱਗਿਆ ਹੋਇਆ ਹੈ । ਟਾਵਰ ਦੀ ਚੈਕਿੰਗ ਦੌਰਾਨ ਜਦੋਂ ਉਹ ਮਸ਼ੀਨਾਂ ਕੋਲ ਪਹੁੰਚੇ ਤਾਂ ਸਾਮਾਨ ਰੱਖਣ ਲਈ ਬਣਾਈ ਗਈ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਮਿਲਿਆ , ਜਾਂਚ ਕਰਨ ‘ ਤੇ ਅਲਮਾਰੀ ਵਿਚ ਰੱਖਿਆ ਮਸ਼ੀਨਾਂ ਨਾਲ ਸਬੰਧਿਤ ਕਾਫ਼ੀ ਸਾਮਾਨ ਗ਼ਾਇਬ ਪਾਇਆ ਗਿਆ । ਇਸ ਉਪਰੰਤ ਉਨ੍ਹਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਵਲ ਲਾਇਨ ਨੂੰ ਦਰਜ ਕਰਵਾਈ ਗਈ । ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ ਤੇ ਮਾਮਲੇ ਦੀ ਜਾਂਚ ਕਰਦੇ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਅਨੁਸਾਰ ਉਨ੍ਹਾਂ ਵਲੋਂ ਨੇੜਲੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।