05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੀਡ ਫੈਕਟਰੀ ਵਿਚੋਂ 207 ਗੱਟੇ ਝੋਨਾ ਚੋਰੀ

Ad Position 21
No active advertisement
ਅਜੀਤ ਡੈਸਕ 04-01-2026
ਰਾਮਾਂ ਮੰਡੀ, 3 ਜਨਵਰੀ (ਤਰਸੇਮ ਸਿੰਗਲਾ)-ਕਰੀਬ 15 ਦਿਨ ਪਹਿਲਾਂ ਦੇਰ ਰਾਤ ਨਾਮਲੂਮ ਚੋਰਾਂ ਵਲੋਂ ਕਿ੍ਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਬਖਤੂ ਦੀ ਸੀਡ ਫੈਕਟਰੀ ਵਿਚੋਂ 207 ਗੱਟੇ ਝੋਨਾ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਰਾਮਾਂ ਪੁਲਿਸ ਵਲੋਂ ਨਾਮਲੂਮ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਏ ਐਸ ਆਈ ਗੁਰਤੇਜ ਸਿੰਘ ਕਰ ਰਹੇ ਹਨ | ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਚੋਰੀ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਚੋਰ ਇਕ-ਇਕ ਕਰਕੇ ਸੀਡ ਫੈਕਟਰੀਆਂ ਵਿਚੋਂ ਕਣਕ ਅਤੇ ਝੋਨਾ ਚੋਰੀ ਕਰ ਰਹੇ ਹਨ, ਪੁਲਿਸ ਵਲੋਂ ਚੋਰ ਫੜਨਾ ਤਾਂ ਦੂਰ ਦੀ ਗੱਲ ਚੋਰਾਂ ਵਿਰੁੱਧ ਮਾਮਲਾ ਦਰਜ ਕਰਵਾਉਣ ਲਈ ਵੀ ਫੈਕਟਰੀ ਮਾਲਕਾਂ ਨੂੰ ਅੱਡੀ ਚੋਟੀ ਦਾ ਜ਼ੋਰ ਲਾਉਣਾ ਪੈਂਦਾ ਹੈ | ਸ਼੍ਰੀ ਬਿੰਦਲ ਨੇ ਕਿਹਾ ਕਿ ਚੋਰੀਆਂ ਰੋਕਣ ਵਿਚ ਨਾਕਾਮ ਸਰਕਾਰ ਨੂੰ ਵਪਾਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਸ ਵਸੂਲਣ ਦਾ ਕੋਈ ਹੱਕ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਬਜ਼ੁਰਗ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Ad Position 24