ਬਠਿੰਡਾ, 3 ਜਨਵਰੀ (ਅਵਤਾਰ ਸਿੰਘ ਕੈਂਥ)-ਬਠਿੰਡਾ ਸਰਹੰਦ ਨਹਿਰ ਵਿਚ ਇਕ ਬਜ਼ੁਰਗ ਵਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਸੰਦੀਪ ਸਿੰਘ ਗਿੱਲ, ਗੌਤਮ ਗੋਇਲ ਐਂਬੂਲੈਂਸ ਸਮੇਤ ਘਟਨਾ ਸਥਾਨ 'ਤੇ ਪਹੁੰਚੇ | ਲੋਕਾਂ ਦੀ ਮੱਦਦ ਨਾਲ ਸਹਾਰਾ ਟੀਮ ਨੇ ਨਹਿਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਾਹਰ ਕੱਢਿਆ | ਸਹਾਰਾ ਟੀਮ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸਹਾਰਾ ਟੀਮ ਨੇ ਮਿ੍ਤਕ ਦੇ ਮੋਬਾਇਲ ਰਾਹੀਂ ਪਰਿਵਾਰਿਕ ਮੈਂਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਸੂਚਿਤ ਕੀਤਾ | ਮਿ੍ਤਕ ਦੀ ਪਹਿਚਾਣ ਸ਼ਾਦੀ ਰਾਮ ਸਿੰਗਲਾ (79) ਵਾਸੀ ਅਗਰਵਾਲ ਕਲੋਨੀ, ਬਠਿੰਡਾ ਵਜੋਂ ਹੋਈ | ਥਰਮਲ ਥਾਣਾ ਪੁਲਿਸ ਨੇ ਮਿ੍ਤਕ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ |