05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਪੰਜ ਰਾਹਗੀਰਾਂ ਨੂੰ ਕੀਤਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-01-2026
ਰਾਮਾਂ ਮੰਡੀ, 3 ਜਨਵਰੀ (ਤਰਸੇਮ ਸਿੰਗਲਾ)-ਅੱਜ ਸ਼ਾਮ ਸਥਾਨਕ ਬੈਂਕ ਬਜ਼ਾਰ ਵਿਖੇ ਬੇਕਾਬੂ ਹੋਈ ਇਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੀ ਇਕ ਮਹਿਲਾ ਅਤੇ ਇਕ ਬੱਚੇ ਸਮੇਤ 4/5 ਰਾਹਗੀਰਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਅੱਗੇ ਜਾ ਕੇ ਟਵੇਰਾ ਗੱਡੀ ਵਿਚ ਜਾ ਵੱਜੀ | ਜਾਣਕਾਰੀ ਅਨੁਸਾਰ ਕੁਝ ਹੋਰ ਰਾਹਗੀਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਹਾਦਸੇ ਦਾ ਪਤਾ ਲੱਗਦੇ ਹੀ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਅਤੇ ਸਹਾਰਾ ਵੈਲਫ਼ੇਅਰ ਕਲੱਬ ਦੇ ਵਲੰਟੀਅਰ ਐਂਬੂਲੈਸਾਂ ਲੈ ਕੇ ਮੌਕੇ 'ਤੇ ਪੁੱਜੇ ਅਤੇ ਜ਼ਖ਼ਮੀ ਰਾਹਗੀਰਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ | ਖਬਰ ਲਿਖੇ ਜਾਣ ਤੱਕ ਏ ਐਸ ਆਈ ਗੁਰਤੇਜ ਸਿੰਘ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਗੁਰਲਾਲ ਸਿੰਘ ਬੱਲੋ ਆਪ ਕਿਸਾਨ ਵਿੰਗ ਦੇ ਬਲਾਕ ਕੋਅਰਡੀਨੇਟਰ ਨਿਯੁਕਤ <br/>
Ad Position 24