ਚਾਉਕੇ, 3 ਜਨਵਰੀ (ਮਨਜੀਤ ਸਿੰਘ ਘੜੈਲੀ)-ਆਦਮੀ ਪਾਰਟੀ ਦੇ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਵੱਖ -ਵੱਖ ਹਲਕਿਆਂ 'ਚ ਕਿਸਾਨ ਵਿੰਗ ਦੇ ਲਈ ਬਲਾਕ ਕੋਆਰਡੀਨੇਟਰ ਨਿਯੱੁਕਤ ਕੀਤੇ ਗਏ ਹਨ | ਮੌੜ ਹਲਕੇ ਦੇ ਰਾਮਪੁਰਾ ਬਲਾਕ ਲਈ ਗੁਰਲਾਲ ਸਿੰਘ ਬੱਲ੍ਹੋ ਨੂੰ ਕੋਆਰਡੀਨੇਟਰ ਨਿਯੱੁਕਤ ਕੀਤਾ ਗਿਆ ਹੈ | ਗੁਰਲਾਲ ਸਿੰਘ ਪਾਰਟੀ ਦੇ ਟਕਸਾਲੀ ਵਰਕਰ ਹਨ ਜੋ ਕਿ ਅੰਨਾ ਹਜ਼ਾਰੇ ਅੰਦੋਲਨ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ | ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੀ ਇਕਾਈ ਦੇ ਪ੍ਰਧਾਨ ਵਜੋਂ ਅਤੇ ਸਰਕਲ ਪ੍ਰਧਾਨ ਵਜੋਂ ਪਾਰਟੀ ਲਈ ਸੇਵਾਵਾਂ ਦਿੱਤੀਆਂ ਹਨ | ਉਹ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਗੁਰੈਜੂਏਟ ਅਤੇ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਡਿਪਲੋਮਾ ਪਾਸ ਹਨ ਅਤੇ ਪਿੰਡ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦੇ ਸਕੱਤਰ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਹਨ | ਇਸ ਨਿਯੁੱਕਤੀ ਲਈ ਗੁਰਲਾਲ ਸਿੰਘ ਵਲੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਜ਼ਿਲ੍ਹਾ ਪ੍ਰਧਾਨ ਮਾਸਟਰ ਅਮਨਦੀਪ ਸਿੰਘ ਮੌੜ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਬੱਲ੍ਹੋ, ਹਲਕਾ ਸੰਗਠਨ ਇੰਚਾਰਜ ਬੂਟਾ ਸਿੰਘ ਸੰਦੋਹਾ, ਹਲਕਾ ਕੋਆਰਡੀਨੇਟਰ ਕੇਵਲ ਸਿੰਘ ਘੜੈਲੀ ਦਾ ਧੰਨਵਾਦ ਕੀਤਾ | ਹਲਕੇ ਦੇ ਸੀਨੀਅਰ ਆਗੂ ਰਣਜੀਤ ਸਿੰਘ ਮਠਾੜੂ, ਸਿੱਪੀ ਭਾਕਰ, ਇਕਬਾਲ ਸਿੰਘ ਪਿੱਥੋ, ਸੁਰਿੰਦਰ ਸਿੰਘ ਬਦਿਆਲਾ, ਜਗਸੀਰ ਸਿੰਘ ਜਿਉਂਦ, ਅਮਰਜੀਤ ਸਿੰਘ ਕਰਾੜਵਾਲਾ, ਰਣਜੀਤ ਸਿੰਘ ਸੌਂਧੀ, ਸੁੰਦਰ ਸਿੰਘ ਬੱਲ੍ਹੋ, ਨਸੀਬ ਕੁਮਾਰ ਗਰਗ ਨੇ ਇਸ ਨਿਯੁੱਕਤੀ ਲਈ ਗੁਰਲਾਲ ਸਿੰਘ ਬੱਲੋ ਨੂੰ ਵਧਾਈ ਦਿੱਤੀ ਹੈ |
ਗੁਰਲਾਲ ਸਿੰਘ ਬੱਲੋ ਆਪ ਕਿਸਾਨ ਵਿੰਗ ਦੇ ਬਲਾਕ ਕੋਅਰਡੀਨੇਟਰ ਨਿਯੁਕਤ <br/>
ਅਜੀਤ ਡੈਸਕ
04-01-2026