05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨÏਲਾ ਨੇ ਨੰਬਰਦਾਰ ਯੂਨੀਅਨ ਦੇ ਸੂਬਾ ਸਰਪ੍ਰਸਤ ਦੀ ਪਿੰਡਾਂ ਤੇ ਲਿਖੀ ਗਈ ਕਿਤਾਬ 'ਪੈਡਾ ਜੈਸਲਮੇਲ ਤੋਂ ਲਹਿਰੀ' ਲੋਕ ਅਰਪਣ ਕੀਤੀ

Ad Position 21
No active advertisement
ਅਜੀਤ ਡੈਸਕ 04-01-2026
ਸੀਂਗੋ ਮੰਡੀ, 3 ਜਨਵਰੀ (ਲਕਵਿੰਦਰ ਸ਼ਰਮਾ)- ਅੱਜ ਪਿੰਡ ਲਹਿਰੀ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨÏਲਾ ਨੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਰਪ੍ਰਸਤ ਜਸਪਾਲ ਸਿੰਘ ਲਹਿਰੀ ਦੀ ਪਿੰਡਾਂ ਤੇ ਲਿਖੀ ਕਿਤਾਬ ਪੈਂਡਾ ਜੈਸਲਮੇਲ ਤੋਂ ਲਹਿਰੀ ਵਿਸ਼ੇਸ਼ ਸਮਾਗਮ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਲੋਕ ਅਰਪਣ ਕੀਤੀ ਗਈ¢ ਇਸ ਮÏਕੇ ਸਮਾਗਮ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਧਾਰਮਿਕ ਹਸਤੀਆਂ ਦੇ ਨਾਲ-ਨਾਲ ਪਿੰਡ ਦੇ ਪੰਚ ਸਰਪੰਚ ਤੇ ਮੁਹਤਬਰ ਸ਼ਾਮਿਲ ਹੋਏ¢ ਇਸ ਮÏਕੇ ਸਮਾਗਮ ਵਿਚ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨÏਲਾ ਨੇ ਕਿਹਾ ਕਿ ਇਸ ਕਿਤਾਬ ਵਿੱਚ ਪੁਰਾਣੇ ਪਿੰਡਾਂ ਦੇ ਰੀਤੀ ਰਿਵਾਜ ਅਤੇ ਜਾਤ ਗੋਤ ਬਾਰੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਗਈ ਹੈ¢ ਇਸ ਮÏਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਭੋਲਾ ਸਿੰਘ ਧਾਰਮਿਕ ਇੰਚਾਰਜ, ਭੁਪਿੰਦਰ ਸਿੰਘ ਲਹਿਰੀ ਮੀਤ ਮੈਨੇਜਰ, ਸਰਪੰਚ ਹਰਮੰਦਰ ਸਿੰਘ ਲਹਿਰੀ, ਮੇਜਰ ਸਿੰਘ ਕਮਾਲੂ ਕਲੱਬ ਪ੍ਰਧਾਨ ਨੇ ਵੀ ਨੰਬਰਦਾਰ ਜਸਪਾਲ ਸਿੰਘ ਦੀ ਕਿਤਾਬ ਲਿਖਣ ਦੀ ਰੱਜ ਕੇ ਸ਼ਲਾਘਾ ਕੀਤੀ¢ ਅੰਤ 'ਚ ਨੰਬਰਦਾਰ ਪਰਿਵਾਰ ਨੇ ਕਸਬੇ ਦੀਆਂ ਸਨਮਾਨਿਤ ਹਸਤੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਭਾਕਰ ਸਿੰਘ ਨੰਬਰਦਾਰ ਜ਼ਿਲ੍ਹਾ ਪ੍ਰਧਾਨ, ਗੁਰਪਾਲ ਸਿੰਘ ਨੰਬਰਦਾਰ ਲਾਲੇਆਣਾ ਬਲਾਕ ਪ੍ਰਧਾਨ, ਬਲਕਰਨ ਸਿੰਘ ਨੰਬਰਦਾਰ ਮੀਤ ਪ੍ਰਧਾਨ ਸੰਗਤ ਖ਼ੁਰਦ, ਜਗਤਾਰ ਸਿੰਘ ਨੰਬਰਦਾਰ ਬਹਿਮਣ ਜੱਸਾ ਸਿੰਘ ਖ਼ਜ਼ਾਨਚੀ ਨੰਬਰਦਾਰ ਯੂਨੀਅਨ, ਹਰਮੰਦਰ ਸਿੰਘ ਸਰਪੰਚ ਲਹਿਰੀ, ਸੁਖਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਪਾਲ ਸਿੰਘ ਭੁੱਲਰ ਨੈਸ਼ਨਲ ਐਵਾਰਡੀ, ਗਿਆਨੀ ਨਛੱਤਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿ੍ਤਪਾਲ ਸਿੰਘ ਥਾਣੇਦਾਰ, ਮਨਜੀਤ ਸਿੰਘ ਲਹਿਰੀ ਪੀ.ਆਰ.ਟੀ.ਸੀ., ਜਥੇਦਾਰ ਸੁਖਦੇਵ ਸਿੰਘ ਵਿਰਕ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੀਤਕਾਰ ਸੀਰਾ ਰਮਦਿੱਤੇ ਵਾਲਾ, ਗੋਬਿੰਦ ਰਾਮ ਲਹਿਰੀ ਗਜਲਗੋ, ਚਰਨਜੀਤ ਸਿੰਘ ਬਰਾੜ ਸਾਬਕਾ ਪਿ੍ੰਸੀਪਲ, ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ, ਹਰਜੀਤ ਸਿੰਘ ਬਰਾੜ ਸਾਬਕਾ ਐਸ ਡੀ ਓ, ਪਿ੍ੰਸੀ: ਲਖਵਿੰਦਰ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਪਿੰਡ ਵਾਸੀ ਮੌਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਕਰਨਾ ਸਰਕਾਰ ਦਾ ਤਾਨਾਸ਼ਾਹੀ ਫ਼ੈਸਲਾ-ਰਣਜੀਤ ਕੌਰ <br/> ਅਗਲੀ ਖ਼ਬਰ ਮਨਰੇਗਾ ਸਕੀਮ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਲੜਾਈ ਲੜੇਗੀ-ਖੁਸ਼ਬਾਜ ਸਿੰਘ ਜਟਾਣਾ
Ad Position 24