06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗਲੋਬਲ ਡਿਸਕਵਰੀ ਸਕੂਲ ਦੇ ਕਾਮਰਸ ਵਿਦਿਆਰਥੀ ਸ਼ੇਅਰ ਮਾਰਕੀਟ ਦੇ ਅਨੁਭਵ ਨਾਲ ਕੁਸ਼ਲ ਬਣੇ

Ad Position 21
No active advertisement
ਅਜੀਤ ਡੈਸਕ 04-01-2026
ਲਹਿਰਾ ਮੁਹੱਬਤ, 3 ਜਨਵਰੀ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਕਾਮਰਸ ਸਟ੍ਰੀਮ ਦੇ ਵਿਦਿਆਰਥੀਆਂ ਨੇ ਸਮਾਰਟਵੇ ਇਨਵੈਸਟਮੈਂਟ, ਬਠਿੰਡਾ ਦਾ ਵਿੱਦਿਅਕ ਦੌਰਾ ਕੀਤਾ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਿਵੇਸ਼, ਵਿੱਤੀ ਯੋਜਨਾ ਅਤੇ ਸ਼ੇਅਰ ਮਾਰਕੀਟ ਨਾਲ ਸੰਬੰਧਿਤ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ | ਸਮਾਰਟਵੇ ਇਨਵੈਸਟਮੈਂਟ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਮਿਊਚੁਅਲ ਫ਼ੰਡ, ਸ਼ੇਅਰ ਮਾਰਕੀਟ, ਬੀਮਾ ਯੋਜਨਾਵਾਂ, ਐਸਆਈਪੀ ਅਤੇ ਦੀਰਘਕਾਲੀਨ ਨਿਵੇਸ਼ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਸਹੀ ਨਿਵੇਸ਼ ਰਾਹੀਂ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਅਤੇ ਵਿੱਤੀ ਫ਼ੈਸਲੇ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ | ਨਿਵੇਸ਼ ਅਤੇ ਰੋਜ਼ਗਾਰ ਆਪਸ ਵਿੱਚ ਜੁੜੇ ਹੋਏ ਹਨ ਤੇ ਜੇ ਕੋਈ ਵਿਅਕਤੀ ਸਹੀ ਤਰੀਕੇ ਨਾਲ ਆਪਣੇ ਪੈਸਿਆਂ ਦਾ ਨਿਵੇਸ਼ ਕਰਦਾ ਹੈ ਤਾਂ ਉਹ ਨਾ ਸਿਰਫ਼ ਆਪਣੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦਾ ਹੈ, ਸਗੋਂ ਹੋਰਾਂ ਲਈ ਵੀ ਰੋਜ਼ਗਾਰ ਸਿਰਜ ਸਕਦਾ ਹੈ | ਸ਼ੇਅਰ ਮਾਰਕੀਟ, ਮਿਊਚੁਅਲ ਫ਼ੰਡ, ਸਟਾਰਟਅੱਪ ਅਤੇ ਛੋਟੇ ਕਾਰੋਬਾਰਾਂ ਵਿੱਚ ਨਿਵੇਸ਼ ਕਰਕੇ ਆਮਦਨ ਦੇ ਨਵੇਂ ਸਰੋਤ ਵਿਕਸਿਤ ਕੀਤੇ ਜਾ ਸਕਦੇ ਹਨ | ਬੱਚਿਆਂ ਨੂੰ ਸਿੱਖਿਆ ਮਿਲੀ ਕਿ ਸਮਝਦਾਰੀ ਨਾਲ ਕੀਤਾ ਗਿਆ ਨਿਵੇਸ਼ ਭਵਿੱਖ ਵਿਚ ਆਰਥਿਕ ਸੁਰੱਖਿਆ ਦੇ ਨਾਲ-ਨਾਲ ਆਤਮਨਿਰਭਰਤਾ ਅਤੇ ਰੋਜ਼ਗਾਰ ਸਿਰਜਣ ਦਾ ਮਾਧਿਅਮ ਬਣ ਸਕਦਾ ਹੈ | ਵਿਦਿਆਰਥੀਆਂ ਨੇ ਮਾਹਿਰਾਂ ਤੋਂ ਪ੍ਰਸ਼ਨ ਪੁੱਛ ਕੇ ਆਪਣੀਆਂ ਜਿਗਿਆਸਾਵਾਂ ਦਾ ਸਮਾਧਾਨ ਕੀਤਾ ਅਤੇ ਅਸਲੀ ਨਿਵੇਸ਼ ਪ੍ਰਕਿਰਿਆ ਨੂੰ ਨੇੜੇ ਤੋਂ ਸਮਝਿਆ | ਸਕੂਲ ਦੇ ਉਪ ਚੇਅਰਮੈਨ ਅਮਿਤ ਸਰਾਫ਼ ਨੇ ਦੱਸਿਆ ਕਿ ਵਿੱਦਿਅਕ ਦੌਰਿਆਂ ਨਾਲ ਬੱਚਿਆਂ ਨੂੰ ਪੁਸਤਕਾਂ ਦੇ ਗਿਆਨ ਦੇ ਨਾਲ-ਨਾਲ ਹਕੀਕਤੀ ਜੀਵਨ ਵਿੱਚ ਲਾਭਕਾਰੀ ਅਨੁਭਵ ਵੀ ਪ੍ਰਾਪਤ ਹੁੰਦੇ ਹਨ | ਉਨ੍ਹਾਂ ਨੇ ਬੱਚਿਆਂ ਨੂੰ ਪ੍ਰਤੱਖ ਰੂਪ ਵਿੱਚ ਗਿਆਨ ਵਰਧਨ ਕਰਨ ਲਈ ਸਮਾਰਟਵੇ ਇਨਵੈਸਟਮੈਂਟ ਬਠਿੰਡਾ ਦੀ ਟੀਮ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) 'ਚ ਸ਼ਾਮਿਲ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਤੇ ਹੋ... ਅਗਲੀ ਖ਼ਬਰ ਬਠਿੰਡਾ ਅਪਰਾਧਨਾਮਾ- 59 ਗ੍ਰਾਮ ਹੈਰੋਇਨ ਸਮੇਤ 7 ਗਿ੍ਫ਼ਤਾਰ
Ad Position 24